ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ‘ਮਿਰਾਜ਼-2’ ਫ਼ੈਸ਼ਨ ਸ਼ੋਅ ਕਰਵਾਇਆ ਗਿਆ।ਇਸ ਫ਼ੈਸ਼ਨ ਸ਼ੋਅ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਅ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਲਿਟਲ ਫ਼ਲਾਵਰ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੇ ਫ਼ੈਸ਼ਨ ਸ਼ੋ ਦਾ ਆਗਾਜ਼ ਸ਼ਮਾ ਰੌਸ਼ਨ ਕਰ ਕੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਪੌਦਾ ਭੇਂਟ ਕਰ ਕੇ ‘ਜੀ ਆਇਆਂ’ ਕਿਹਾ ਅਤੇ ਫ਼ੈਸ਼ਨ ਸ਼ੋ ਨੂੰ ਕਰਵਾਉਣ ਲਈ ਵਿਭਾਗ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਸ ਸ਼ੋਅ ’ਚ ਟਵਿਨਿੰਗ ਵਿਨਿੰਗ, ਗਲੀਮਿੰਗ ਫ਼ੈਸ਼ਨ, ਨਿਊਪੀਟਲ ਏਟਾਇਰ, ਸਟਾਇਲਿਸਟਾ ਫ਼ਿਊਜਨ, ਮੈਜੀਕਲ ਕਲੋਥਸ, ਪ੍ਰਿੰਟਸ ਐਂਡ ਪੈਟਰਨਜ਼, ਡਰੀਮੀ ਡਿਜ਼ਾਇਨਜ਼, ਅਪਸਾਈਕਲਡ ਆਰਟ ਅਤੇ ਫਿਊਜਨ ਫ਼ੈਸ਼ਨ ਰਾਊਂਡ ਕਰਵਾਏ ਗਏ।ਇਨ੍ਹਾਂ ਰਾਊਂਡਜ਼ ’ਚ ਬੈਸਟ ਡਰੈੱਸ ਦੇ ਮੁਕਾਬਲੇ ਵੀ ਕਰਵਾਏ ਗਏ ਸੀ।
‘ਆਰ.ਬੀ ਦ ਹਾਊਸ ਆਫ਼ ਲੇਬਲ’ ਬੁਟੀਕ ਦੀ ਸਰਪ੍ਰਸਤ ਰਿੰਪਲ ਭੰਡਾਰੀ ਅਤੇ ਆਰ.ਆਰ ਬਾਵਾ ਡੀ.ਏ.ਵੀ ਕਾਲਜ ਆਫ਼ ਗਰਲਜ਼ ਬਟਾਲਾ ਦੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਮਿਸ ਹਰਪ੍ਰੀਤ ਅਨੇਜਾ ਨੇ ਜੱਜ ਦੀ ਭੂਮਿਕਾ ਨਿਭਾਈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫ਼ੈਸਰ ਅਤੇ ਸਾਬਕਾ ਮੁਖੀ ਡਾ. ਰਮਿੰਦਰ ਕੌਰ ਅਤੇ ਰੋਟਰੀ ਕਲੱਬ, ਅੰਮ੍ਰਿਤਸਰ (ਉਤਰ) ਦੇ ਸਾਬਕਾ ਪ੍ਰੈਜ਼ੀਡੈਂਟ ਡਾ. ਮਨਜੀਤ ਪਾਲ ਕੌਰ ਵੀ ਹਾਜ਼ਰ ਸਨ।
ਇਸ ਫ਼ੈਸ਼ਨ ਸ਼ੋ ਨੂੰ ਕਰਵਾਉਣ ਲਈ ਲੈਕਮੇ ਸੈਲੂਨ, ਬਿੱਲੇ ਦੀ ਹੱਟੀ, ਸਿਫ਼ਤੀ ਰਾਇਸ ਮਿਲ, ਚਾਣਕਿਆ, 360 ਐਡਵਰਟਾਈਜ਼ਿੰਗ ਪ੍ਰੋਡਕਸ਼ਨ, ਵੇਰਕਾ ਮਿਲਕ ਪਲਾਂਟ, ਕੋਮਬੋ ਨੇਸ਼ਨ, ਸੁਦੇਸ਼ ਬਾਕਸ ਫੈਕਟਰੀ ਅਤੇ ਸ਼ਾਇਨਿੰਗ ਸਟਾਰ ਡਾਂਸ ਅਕੈਡਮੀ ਦੁਆਰਾ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਛੀਨਾ, ਡਾ. ਸੁਰਿੰਦਰ ਕੌਰ ਤੇ ਡਾ. ਗੁਰਪ੍ਰੀਤ ਕੌਰ ਵਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਨ ਤੋਂ ਇਲਾਵਾ ਜੱਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
Check Also
ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ
ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ …