Saturday, July 27, 2024

ਸਾਹਿਤ ਸਭਾ ਦਾ ਸਲਾਨਾ ਇਨਾਮ-ਵੰਡ ਸਮਾਰੋਹ ਅਤੇ ਕਾਵਿ-ਉਚਾਰਣ ਮੁਕਾਬਲੇ ਕਰਵਾਏ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਨੇ ਆਪਣਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ, ਜਿਸ ਦੌਰਾਨ ਕਾਵਿ ਉਚਾਰਣ ਮੁਕਾਬਲਾ ਵੀ ਕਰਵਾਇਆ ਗਿਆ।ਇਨਾਮ ਵੰਡ ਸਮਾਰੋਹ ਅਤੇ ਕਾਵਿ-ਉਚਾਰਣ ਮੁਕਾਬਲੇ ਦੇ ਮੁੱਖ ਮਹਿਮਾਨ ਕਾਲਜ ਦੇ ਅਲੂਮਨੀ, ਪੰਜਾਬੀ ਦੇ ਅਮਰੀਕਾ ਨਿਵਾਸੀ ਸਾਹਿਤਕਾਰ ਚਰਨਜੀਤ ਸਿੰਘ ਪੰਨੂ ਸਨ।ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤੀ।
ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਸਾਹਿਤ ਸਭਾ ਦੇ ਇੰਚਾਰਜ਼ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਨੇ ਦੱਸਿਆ ਕਿ ਪੰਜਾਬੀ ਵਿਭਾਗ ਵਿਦਿਆਰਥੀਆਂ ਦੀਆਂ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਸਾਹਿਤ ਸਭਾ ਦਾ ਗਠਨ ਕਰਦਾ ਹੈ ਅਤੇ ਸਾਲ ਭਰ ਵੱਖ-ਵੱਖ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੰਦਾ ਹੈ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਪੰਜਾਬ ਦੇ ਵੱਡੇ ਵੱਡੇ ਸਾਹਿਤਕਾਰ ਇਨ੍ਹਾਂ ਸਾਹਿਤ ਸਭਾਵਾਂ ਦੀ ਉਪਜ ਹਨ ਅਤੇ ਸਾਹਿਤ ਨਾਲ ਜੁੜਿਆ ਹਰ ਵਿਦਿਆਰਥੀ ਸਹਿਜ਼ ਹੋ ਜਾਂਦਾ ਹੈ।ਉਨ੍ਹਾਂ ਹਰ ਵਿਸ਼ੇ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਦਾ ਸੰਦੇਸ਼ ਦਿੱਤਾ।
ਪੰਨੂ ਨੇ ਕਿਹਾ ਕਿ ਉਨ੍ਹਾਂ ਦੇ ਚੜ੍ਹਦੀ ਜਵਾਨੀ ਵੇਲੇ ਦੇ ਕਾਲਜ ਵਿਚ ਬਿਤਾਏ ਦਿਨ ਸਾਰੀ ਉਮਰ ਉਨ੍ਹਾਂ ਦੇ ਨਾਲ-ਨਾਲ ਰਹੇ ਹਨ ਅਤੇ ਅੱਜ ਕਾਲਜ ਆ ਕੇ ਉਹਨਾਂ ਨੂੰ ਸਭ ਕੁੱਝ ਹੂ-ਬ-ਹੂ ਯਾਦ ਆ ਰਿਹਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਫਰਨਾਮਿਆਂ ਦੇ ਰੌਚਕ ਵਾਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਵੱਖ-ਵੱਖ ਸਮੇਂ ਹੋਏ ਸਾਹਿਤਕ ਮੁਕਾਬਲਿਆਂ ‘ਚੋਂ ਕਹਾਣੀ-ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਲਵਪ੍ਰੀਤ ਸਿੰਘ, ਦੂਸਰਾ ਸ਼ਹਿਬਾਜਦੀਪ ਸਿੰਘ ਅਤੇ ਤੀਸਰਾ ਸਥਾਨ ਸੁਖਬੀਰ ਸਿੰਘ ਨੇ ਹਾਸਲ ਕੀਤਾ।ਕਵਿਤਾ-ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਸਿੰਘ, ਦੂਸਰਾ ਅਨਮੋਲਦੀਪ ਸਿੰਘ ਅਤੇ ਤੀਸਰਾ ਸਥਾਨ ਅਮਰਜੀਤ ਸਿੰਘ ਨੇ ਹਾਸਲ ਕੀਤਾ।ਸੁੰਦਰ-ਲਿਖਾਈ ਮੁਕਾਬਲੇ ’ਚ ਪਹਿਲਾ ਸਥਾਨ ਅਮਨਜੋਤ ਕੌਰ, ਦੂਸਰਾ ਮਨੀਸ਼ਾ ਅਤੇ ਤੀਸਰਾ ਸਥਾਨ ਗੁਰਮੀਤ ਕੌਰ ਨੇ ਹਾਸਲ ਕੀਤਾ।ਲੇਖ-ਰਚਨਾ ਮੁਕਾਬਲੇ ਵਿਚ ਪਹਿਲਾ ਸਥਾਨ ਅਰਪਨਪ੍ਰੀਤ ਕੌਰ, ਦੂਸਰਾ ਇਮਰੋਜ਼ਪ੍ਰੀਤ ਕੌਰ ਅਤੇ ਤੀਸਰਾ ਸਥਾਨ ਮਨਦੀਪ ਸਿੰਘ ਨੇ ਹਾਸਲ ਕੀਤਾ।ਪੰਜਾਬੀ ਭਾਸ਼ਾ ਸੰਬੰਧੀ ਬਣਾਏ ਪੋਸਟਰਾਂ ਵਿਚ ਪਹਿਲਾ ਸਥਾਨ ਹਰਜੀਤ ਸਿੰਘ, ਦੂਸਰਾ ਸਥਾਨ ਇੰਦਰਜੀਤ ਸਿੰਘ ਅਤੇ ਤੀਸਰਾ ਸਥਾਨ ਕੀਰਤੀ ਨੇ ਪ੍ਰਾਪਤ ਕੀਤਾ।
ਅੱਜ ਹੋਏ ਕਵਿਤਾ ਉਚਾਰਣ ਮੁਕਾਬਲੇ ’ਚ ਪਹਿਲਾ ਸਥਾਨ ਗੁਰਜਿੰਦਰ ਸਿੰਘ, ਦੂਸਰਾ ਸਥਾਨ ਸਾਹਿਬਜੀਤ ਸਿੰਘ ਅਤੇ ਤੀਸਰਾ ਸਥਾਨ ਅਮਰਜੀਤ ਸਿੰਘ ਨੇ ਪ੍ਰਾਪਤ ਕੀਤਾ।ਪੰਨੂ ਅਤੇ ਡਾ. ਮਹਿਲ ਸਿੰਘ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਅਤੇ ਪੰਜਾਬੀ ਵਿਭਾਗ ਆਪਣੇ ਅਲੂਮਨੀਜ਼ ਦਾ ਕਾਲਜ ਪਹੁੰਚਣ ’ਤੇ ਸਵਾਗਤ ਕਰਦਾ ਹੈ।ਉਨ੍ਹਾਂ ਕਿਹਾ ਕਿ ਡਾ. ਹੀਰਾ ਸਿੰਘ ਅਤੇ ਡਾ. ਮਿੰਨੀ ਸਲਵਾਨ ਦੀ ਅਗਵਾਈ ’ਚ ਸਾਹਿਤ ਸਭਾ ਵਿਦਿਆਰਥੀਆਂ ’ਚ ਹਰਮਨ ਪਿਆਰੀ ਸੰਸਥਾ ਬਣ ਰਹੀ ਹੈ।
ਇਸ ਮੌਕੇ ਤੇ ਵਿਭਾਗ ਦੇ ਸੀਨੀਅਰ ਪ੍ਰੋ੍ਰੈਸਰ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹਰਜੀਤ ਕੌਰ, ਡਾ. ਚਿਰਜੀਵਨ ਕੌਰ, ਡਾ. ਦਿਆ ਸਿੰਘ, ਡਾ. ਅਮਨਦੀਪ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਮੁਨੀਸ਼ ਕੁਮਾਰ, ਡਾ. ਪਰਮਜੀਤ ਸਿੰਘ ਕੱਟੂ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …