ਸੰਗਰੂਰ, 2 ਮਈ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਗੋਵਾਲ ਦਾ ਅੱਠਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰਿਹਾ ਤੇ ਅੱਠਵੀਂ ਜਮਾਤ ਵਿਚੋਂ ਅਰਪਣਪ੍ਰੀਤ ਕੌਰ ਪੁੱਤਰੀ ਸੰਦੀਪ ਸਿੰਘ ਨੇ 96.6% ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਨਵਜੋਤ ਕੌਰ ਪੁੱਤਰੀ ਪਰਮਿੰਦਰ ਸਿੰਘ ਨੇ 86.6% ਨੰਬਰ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ, ਨੂਰ ਸ਼ਰਮਾ ਪੁੱਤਰੀ ਹਰਦੀਪ ਸ਼ਰਮਾ ਨੇ 86.6% ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਜਸਪ੍ਰੀਤ ਕੌਰ
ਪੁੱਤਰੀ ਰਘਬੀਰ ਸਿੰਘ ਨੇ 84.6% ਨੰਬਰ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ, ਪਰਲੀਨ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ 82.3% ਨੰਬਰ ਲੈ ਕੇ 5ਵਾਂ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਸੰਸਥਾ ਦੇ ਮੈਂਬਰ ਕੁਲਦੀਪ ਸਿੰਘ ਮੰਡੇਰ ਗੋਬਿੰਦ ਸਿੰਘ ਗਿੱਲ ਅਤੇ ਜਤਿੰਦਰ ਰਿਸ਼ੀ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …