Sunday, June 23, 2024

ਖ਼ਾਲਸਾ ਕਾਲਜ ਇੰਜ਼ੀ. ਵਿਖੇ ਟੀਚਿੰਗ ਲਈ ਮੁਫਤ ਆਈ.ਸੀ.ਟੀ ਟੂਲਜ਼ ਬਾਰੇ ਕੋਰਸ ਕਰਵਾਇਆ

ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਟੀਚਰਜ਼ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਚੰਡੀਗੜ੍ਹ ਦੇ ਸਹਿਯੋਗ ਨਾਲ ਮੁਫ਼ਤ ਆਈ.ਸੀ.ਟੀ ਟੂਲਜ਼ ਫ਼ਾਰ ਟੀਚਿੰਗ-ਲਰਨਿੰਗ ਐਂਡ ਰਿਸਰਚ ’ਤੇ ਇਕ ਛੋਟੀ ਮਿਆਦ ਦਾ ਕੋਰਸ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਕਮਿਸ਼ਨਰ ਇੰਜ਼. ਸੰਦੀਪ ਰਿਸ਼ੀ ਨੇ ਸ਼ਿਰਕਤ ਕੀਤੀ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਕੋਰਸ ਦਾ ਮੁੱਖ ਉਦੇਸ਼ ਫੈਕਲਟੀ ਨੂੰ ਨਵੀਨਤਮ ਸੂਚਨਾ ਅਤੇ ਸੰਚਾਰ ਤਕਨਾਲੋਜੀ ਤੋਂ ਜਾਣੂ ਕਰਵਾਉਣਾ ਹੈ, ਜਿਸ ਦੀ ਵਰਤੋਂ ਉਹ ਬੇਹਤਰ ਅਧਿਆਪਨ ਅਭਿਆਸਾਂ ਦੇ ਨਾਲ-ਨਾਲ ਖੋਜ਼ ’ਚ ਵੀ ਕਰ ਸਕਦੇ ਹਨ।ਰਿਸ਼ੀ ਨੇ ਕਿਹਾ ਕਿ ਸਮੇਂ ਦੇ ਬਦਲਾਅ ਨਾਲ ਪੜ੍ਹਾਉਣ ਦੇ ਢੰਗ ਵੀ ਬਦਲ ਗਏ ਹਨ ਅਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਧਿਆਪਕ ਖ਼ੁਦ ਨੂੰ ਨਵੀਨਤਮ ਸਾਧਨਾਂ ਅਤੇ ਤਕਨੀਕਾਂ ਨਾਲ ਅਪਗ੍ਰੇਡ ਕਰਨ।
ਇਸ ਕੋਰਸ ਦੌਰਾਨ ਐਨ.ਆਈ.ਟੀ.ਟੀ.ਟੀ.ਆਰ ਚੰਡੀਗੜ੍ਹ ਕੋਰਸ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਫੈਕਲਟੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੇਹਤਰ ਖੋਜ਼ ਅਤੇ ਅਧਿਆਪਨ ਸਿੱਖਣ ਦੀਆਂ ਪ੍ਰਕਿਰਿਆਵਾਂ ਲਈ ਆਈ.ਸੀ.ਟੀ ਟੁਲਜ਼ ਅਤੇ ਟੈਕਨਾਲੋਜੀ ਨਾਲ ਜਾਣੂ ਹੋਣ ਲਈ ਪ੍ਰੇਰਿਤ ਕੀਤਾ।ਰੁਪਿੰਦਰ ਸਿੰਘ, ਡਾ. ਗੌਰਵ ਕੁਮਾਰ ਅਤੇ ਅਜੈ ਗੋਦਾਰਾ ਵਿਸ਼ੇਸ਼ ਮਹਿਮਾਨ ਸਨ, ਜਿਨ੍ਹਾਂ ਨੇ ਏ.ਆਈ ਅਤੇ ਸੋਸ਼ਲ ਮੀਡੀਆ ਅਧਾਰਿਤ ਮੁਫਤ ਪਲੇਟਫ਼ਾਰਮ ਫ਼ਾਰ ਅਕਾਦਮਿਕ ਅਤੇ ਖੋਜ, ਈ-ਲਰਨਿੰਗ ਅਤੇ ਡਿਜੀਟਲ ਪੈਡਾਗੋਜੀ ਯੂਜਿੰਗ ਮੂਡਲ, ਇੰਟਲੈਕਚੁਅਲ ਪ੍ਰਾਪਰਟੀ ਰਾਈਸਸ’ ਵੀ.ਓ.ਐਸ ਵਿਊਅਰ ਦੀ ਵਰਤੋਂ ਕਰਦੇ ਹੋਏ ਬਿਬਲਿਓਗ੍ਰਾਫਿਕ ਵਿਸ਼ਲੇਸ਼ਣ, ਮੈਂਡਲੇ ਵਰਗੇ ਵਿਸ਼ਿਆਂ ’ਤੇ ਭਾਸ਼ਣ ਦਿੱਤੇ।
ਇਸ ਕੋਰਸ ਦੌਰਾਨ ਭਾਗੀਦਾਰਾਂ ਦੇ ਅਭਿਆਸ ਲਈ ਸਮੱਗਰੀ ਡਿਲਿਵਰੀ ਲਈ ਆਈ.ਸੀ.ਟੀ ਟੂਲ, ਮਲਟੀਸਿਮ ਲਾਈਵ ਔਨਲਾਈਨ ਸਿਮੂਲੇਟਰ, ਓ.ਬੀ.ਐਸ ਟੂਲਜ਼, ਟਿੰਕਰਕੈਡ ਦੀ ਵਰਤੋਂ ਕਰਦੇ ਹੋਏ ਔਰਡੀਨੋ ਅਧਾਰਿਤ ਸਿਸਟਮ ਅਤੇ ਹੋਰ ਪ੍ਰੈਕਟੀਕਲ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ।
ਸਮਾਪਤੀ ਸੈਸ਼ਨ ਦੌਰਾਨ ਅਜੈ ਗੋਦਾਰਾ ਅਤੇ ਡਾ. ਬਲਵਿੰਦਰ ਐਸ. ਧਾਲੀਵਾਲ ਨੂੰ ਕਾਲਜ ਦੇ ਐਚ.ਓ.ਡੀ ਸੀ.ਐਸ.ਈ ਡਾ. ਜੀ.ਐਸ ਗਰੇਵਾਲ ਅਤੇ ਡੀਨ ਆਰ.ਐਂਡ.ਸੀ ਡਾ. ਅਤੁਲ ਅਗਨੀਹੋਤਰੀ ਵਲੋਂ ਸਨਮਾਨਿਤ ਕੀਤਾ ਗਿਆ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …