ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਐਸ. ਸੀ ਵਰਗ ਨਾਲ ਸਬੰਧਤ ਜੂਨੀਅਰ ਕੋਚ ਨੂੰ ਜਿਲ੍ਹਾ ਖੇਡ ਅਫ਼ਸਰ ਬਠਿੰਡਾ ਵਜੋਂ ਨਿਯੁੱਕਤ ਕੀਤਾ ਗਿਆ ਹੈ।ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂੂਿਚਤ ਜਾਤੀਆਂ ਕਮਿਸ਼ਨ ਨੇ ਦੱਸਿਆ ਕਿ ਜਦ ਉਹ ਸਰਕਾਰੀ ਦੌਰੇ ‘ਤੇ ਬਠਿੰਡਾ ਵਿਖੇ ਆਏ ਸਨ ਤਾਂ ਉਨ੍ਹਾਂ ਨੂੰ ਪਰਮਿੰਦਰ ਸਿੰਘ ਜੂਨੀਅਰ ਪਾਵਰਲਿਫਟਿੰਗ ਕੋਚ ਵਲੋਂ ਇੱਕ ਲਿਖਤ ਸ਼ਿਕਾਇਤ ਦੇ ਕਿ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਦਾ ਖੇਡ ਵਿਭਾਗ ਪੰਜਾਬ ਦੀ ਸੀਨੀਓਰਟੀ ਲਿਸਟ ਵਿੱਚ ਓਵਰ ਆਲ ਦੂਸਰਾ ਨੰਬਰ ਬਣਦਾ ਹੈ, ਜਦ ਕਿ ਇੱਕ ਜੂਨੀਅਰ ਹਾਕੀ ਕੋਚ ਨੂੰ ਜਿਲ੍ਹਾ ਖੇਡ ਅਫ਼ਸਰ ਨਿਯੁੱਕਤ ਕੀਤਾ ਗਿਆ ਹੈ।ਜਿਸ ਦਾ ਸੀਨੀਓਰਟੀ ਲਿਸਟ ਵਿੱਚ 11 ਨੰਬਰ ਹੈ ਤੇ ਜਰਨਲ ਵਰਗ ਨਾਲ ਸਬੰਧਤ ਹੈੈ।ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਉਨ ਦੇ ਦਖਲ ਤੋਂ ਬਾਅਦ ਖੇਡ ਵਿਭਾਗ ਵਲੋਂ ਪਰਮਿੰਦਰ ਸਿੰਘ ਨੂੰ ਜਿਲ੍ਹਾ ਖੇਡ ਅਫ਼ਸਰ ਬਠਿੰਡਾ ਨਿਯੁੱਕਤ ਕੀਤਾ ਗਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …