Saturday, August 9, 2025
Breaking News

ਤਿੰਨ ਲੱਖ ਤੋਂ ਘੱਟ ਸਲਾਨਾ ਆਮਦਨ ਵਾਲਾ ਹਰ ਵਿਅਕਤੀ ਮੁਫ਼ਤ ਕਾਨੂੰਨੀ ਸੇਵਾ ਦਾ ਹੱਕਦਾਰ

ਰਸ਼ਪਾਲ ਸਿੰਘ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਸੀ.ਜੀ,ਐਮ ਸ. ਰਸ਼ਪਾਲ ਸਿੰਘ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦਾ ਅਹੁੱਦਾ ਸੰਭਾਲ ਲਿਆ ਹੈ।ਉਨਾਂ ਨੇ ਦੱਸਿਆ ਕਿ ਹਰ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਰੁਪਏ ਸਲਾਨਾ ਤੋਂ ਘੱਟ ਹੈ, ਉਹ ਅਥਾਰਟੀ ਕੋਲੋਂ ਮੁਫ਼ਤ ਕਾਨੂੰਨੀ ਸੇਵਾ ਦਾ ਲਾਭ ਲੈ ਸਕਦਾ ਹੈ।ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਬੱਚੇ, ਔਰਤਾਂ, ਮਾਨਸਿਕ ਰੋਗੀ, ਅਪੰਗ, ਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀ, ਕੁਦਰਤੀ ਆਫਤਾਂ ਦੇ ਮਾਰੇ ਲੋਕ, ਉਦਯੋਗਿਕ ਕਾਮੇ ਵੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ।ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸੇਵਾ ਅਧੀਨ ਅਥਾਰਟੀ ਲੋੜਵੰਦ ਨੂੰ ਅਦਾਲਤ ਵਿਚ ਮੁਫਤ ਵਕੀਲ, ਮੁਫਤ ਕਾਨੂੰਨੀ ਮਸ਼ਵਰਾ, ਕੋਰਟ ਫੀਸ, ਤਬਲਾਨੀ ਫੀਸ, ਗਵਾਹਾਂ ਦੇ ਖਰਚੇ, ਵਕੀਲ ਦੀ ਫੀਸ ਅਤੇ ਅਦਾਲਤੀ ਚਾਰਜੋਈ ਉਤੇ ਆਉਣ ਵਾਲੇ ਫੁਟਕਲ ਖਰਚਿਆਂ ਦੀ ਅਦਾਇਗੀ ਕਰਦੀ ਹੈ।
ਰਸ਼ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਦਾਸਪੁਰ ਤੋਂ ਬਦਲ ਕੇ ਇੱਥੇ ਆਏ ਹਨ ਅਤੇ ਇੰਨਾ ਤੋਂ ਪਹਿਲਾਂ ਇੱਥੇ ਤਾਇਨਾਤ ਅਥਾਰਟੀ ਦੇ ਸਕੱਤਰ ਤੇ ਸੀ.ਜੀ.ਐਮ ਸ. ਪੁਸ਼ਪਿੰਦਰ ਸਿੰਘ ਦੀ ਬਦਲੀ ਮਾਨਸਾ ਵਿਖੇ ਹੋ ਗਈ ਹੈ।ਸ. ਰਸ਼ਪਾਲ ਸਿੰਘ ਨੇ ਅਹੁੱਦਾ ਸੰਭਾਲਣ ਉਪਰੰਤ ਏ.ਡੀ.ਆਰ ਸਥਿਤ ਭਵਨ ਦਾ ਦੌਰਾ ਕੀਤਾ ਅਤੇ ਦਫਤਰ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ।ਉਨਾਂ ਸਟਾਫ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕੰਮ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣਾ ਹੈ ਅਤੇ ਇਸ ਕੰਮ ਵਿਚ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਥਾਰਟੀ ਲੋਕ ਅਦਾਲਤਾਂ, ਮੀਡੀਏਸ਼ਨ ਤੇ ਰਾਜੀਨਾਮਾ ਕੇਂਦਰ ਰਾਹੀਂ ਵਿਵਾਦਾਂ ਤੇ ਝਗੜਿਆਂ ਦਾ ਨਿਪਟਾਰਾ ਕਰਵਾ ਕੇ ਸਮਾਜ ਵਿਚ ਵੱਧ ਰਹੇ ਵਖਰੇਵਿਆਂ ਤੇ ਅਦਾਲਤੀ ਬੋਝ ਨੂੰ ਘੱਟ ਕਰਨ ਵਿਚ ਵੱਡਾ ਯੋਗਦਾਨ ਪਾਵੇਗੀ।ਉਨਾਂ ਮੁਫਤ ਕਾਨੂੰਨੀ ਸੇਵਾਵਾਂ ਲਈ ਅਦਾਲਤੀ ਕੰਪਲੈਕਸ ਵਿਚ ਸਥਿਤ ਅਥਾਰਟੀ ਦੇ ਦਫਤਰ ਪਹੁੰਚਣ ਜਾਂ ਫੋਨ ਨੰਬਰ 0183-2220205 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …