Monday, August 4, 2025
Breaking News

ਕੇ.ਵੀ.ਆਈ ਬਲੱਡ ਬੈਂਕ ਵਿਖੇ ਵਰਲਡ ਥੈਲੇਸੀਮੀਆ ਡੇਅ ‘ਤੇ ਬਲੱਡ ਡੋਨੇਸ਼ਨ ਕੈਂਪ

ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਕੇ.ਵੀ.ਆਈ ਬਲੱਡ ਬੈਂਕ ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ‘ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਐਨ.ਜੀ.ਓ ਅਤੇ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਅਤੇ ਥੈਲੇਸੀਮੀਆ ਪੀੜ੍ਹਤ ਬੱਚੇ ਤੇ ਉਹਨਾਂ ਦੇ ਮਾਪੇ ਵੀ ਹਾਜ਼ਰ ਸਨ।ਐਸ.ਆਈ ਦਲਜੀਤ ਸਿੰਘ ਇੰਚਾਰਜ਼ ਟ੍ਰੈਫਿਕ ਐਜੂਕੇਸ਼ਨ ਸੈਲ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਏ.ਐਸ.ਆਈ ਅਰਵਿੰਦਰਪਾਲ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਸਮੇਤ ਕੈਂਪ ਵਿੱਚ ਪਹੁੰਚ ਗਏ ਅਤੇ ਸਾਰੀ ਟੀਮ ਨੇ ਖੂਨਦਾਨ ਕੀਤਾ।ਏ.ਸੀ.ਪੀ ਪ੍ਰੀਤ ਕੰਵਲਜੀਤ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ ਇਕਬਾਲ ਸਿੰਘ ਪੀ.ਪੀ.ਐਸ ਵੀ ਇਸ ਸਮੇਂ ਮੌਜ਼ੂਦ ਰਹੇ।
ਸਮਾਜ ਸੇਵੀ ਐਸ.ਆਈ ਦਲਜੀਤ ਸਿੰਘ ਨੇ ਆਪਣਾ ਖੁਨ ਦਾਨ ਕਰਨ ਵੇਲੇ ਥੈਲੇਸੀਮੀਆ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਅਤੇ ਸਸ਼ਲ ਮੀਡੀਆ ਰਾਹੀਂ ਹਰ ਇਕ ਇਨਸਾਨ ਨੂੰ ਸਮੇਂ ਸਮੇਂ ਸਿਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਕੇ.ਵੀ.ਆਈ ਬਲੱਡ ਬੈਂਕ ਦੇ ਸੰਸਥਾਪਕ ਬਿਕਰਮ ਸਿੰਘ, ਪੰਜਾਬ ਪ੍ਰੈਜੀਡੈਂਟ ਬਲੱਡ ਬੈਂਕ ਸੁਖਵਿੰਦਰ ਸਿੰਘ, ਡਾਕਟਰ ਗੁਰਮੀਤ ਸਿੰਘ ਚਾਹਲ ਤੇ ਮਨਜੀਤ ਸਿੰਘ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …