ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਸਰਕਾਰੀ ਹਾਈ ਸਮਾਰਟ ਸਕੂਲ ਕਿਲਾ ਭਰੀਆਂ ਮੁੱਖ ਅਧਿਆਪਕਾ ਸ੍ਰੀਮਤੀ ਪੰਕਜ਼ ਦੀ ਰਹਿਨੁਮਾਈ ਹੇਠ ਪਿਛਲੇ ਦਿਨੀਂ ਸਮੂਹ ਸਟਾਫ਼ ਵਲੋਂ ਪੰਛੀਆਂ ਨੂੰ ਬਚਾਉਣ ਲਈ ਸਕੂਲ ਵਿੱਚ ਦਰੱਖ਼ਤਾਂ ‘ਤੇ ਆਲ੍ਹਣੇ ਲਗਾਏ ਗਏ।ਪੰਛੀਆਂ ਨੂੰ ਚੋਗੇ ਅਤੇ ਪਾਣੀ ਲਈ ਕਈ ਥਾਵਾਂ ਤੇ ਕਟੋਰੇ, ਬੱਠਲੀਆਂ ਵੀ ਰੱਖੀਆਂ ਗਈਆਂ ਤੇ ਵਿਦਿਆਰਥੀਆਂ ਦੇ ਪਾਣੀ ਲਈ ਘੜੇ ਰੱਖੇ ਗਏ।ਦੋ ਘੜੇ ਰੰਗਦਾਰ ਪੰਜਾਬੀ ਕਾਰਨਰ ਲਈ ਦਿੱਤੇ ਗਏ।ਇਸ ਸਮੇਂ ਹੈਡ ਗ੍ਰੰਥੀ ਬਾਬਾ ਜਗਦੇਵ ਸਿੰਘ ਨੇ ਸਮੁੱਚੇ ਸਕੂਲ ਦੀ ਭਲਾਈ ਲਈ ਅਰਦਾਸ ਬੇਨਤੀ ਕੀਤੀ।ਪੰਛੀਆਂ ਅਤੇ ਕੁਦਰਤ ਨੂੰ ਬਚਾਉਣ ਦਾ ਸੰਦੇਸ਼ ਦਿੱਤਾ।
ਇਸ ਸਮੇਂ ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਮੈਂਬਰ ਅਮਨਦੀਪ ਸਿੰਘ ਢੀਂਡਸਾ, ਰਾਮ ਸਿੰਘ, ਬਲਵੀਰ ਸਿੰਘ ਅਤੇ ਰਜਿੰਦਰ ਸਿੰਘ ਲੌਂਗੋਵਾਲ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …