ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜੀ.ਐਨ.ਡੀ.ਯੂ ਦੇ ਨਤੀਜਿਆਂ ‘ਚ ਅੱਵਲ ਸਥਾਨ ਪ੍ਰਾਪਤ ਕੀਤੇ ਹਨ।ਪ੍ਰਿਆ ਚੋਪੜਾ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਪਹਿਲਾ) ਨੇ 78%, ਚਾਹਤ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਤੀਜਾ) ਨੇ 87%, ਦੀਪਸ਼ਿਖਾ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਪੰਜਵਾਂ) ਨੇ 89%, ਖੁਸ਼ੀ (ਬੀ.ਐਸ.ਸੀ ਆਈ.ਟੀ ਸਮੈਸਟਰ ਤੀਜਾ) ਨੇ 85%, ਸੁਖਜਿੰਦਰ ਕੌਰ (ਐਮ.ਐਸ.ਸੀ ਇੰਟਰਨੈੱਟ ਸਟੱਡੀਜ਼ ਸਮੈਸਟਰ ਪਹਿਲਾ) ਨੇ 75.8%, ਕਰਮਜੀਤ ਕੌਰ (ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ ਤੀਜਾ) ਨੇ 85.16% ਲੈ ਕੇ ਯੂਨੀਵਰਸਿਟੀ ‘ਚ ਪਹਿਲਾ, ਸ਼ਰੂਤੀ ਗੁਪਤਾ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ ਸਮੈਸਟਰ ਤੀਜਾ) ਨੇ 86%, ਰਿਸ਼਼ੀਤਾ ਮੇਅਰ (ਬੀ.ਵੌਕ ਸੌਫਟਵੇਅਰ ਡਿਵਲਪਮੈਂਟ,. ਸਮੈਸਟਰ ਪੰਜਵਾਂ) ਨੇ 88.25% ਲੈ ਕੇ ਯੂਨੀਵਰਸਿਟੀ ‘ਚ ਦੂਜਾ ਸਥਾਨ ਅਤੇ ਅਰੁਸ਼ੀ ਧਵਨ (ਬੀ.ਐਸ.ਸੀ ਆਈ.ਟੀ ਸਮੈਸਟਰ ਪਹਿਲਾ) ਨੇ 83.7% ਪ੍ਰਾਪਤ ਕਰਕੇ ਯੂਨੀਵਰਸਿਟੀ ‘ਚ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਪੇਪਰਾਂ ‘ਚ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਡਾ. ਸਿਮਰਦੀਪ, ਡੀਨ ਅਕਾਦਮਿਕ, ਡਾ. ਸ਼ੈਲੀ ਜੱਗੀ ਡੀਨ ਮੀਡੀਆ ਐਂਡ ਪਬਲਿਕ ਲਾਇਜ਼ਨ, ਮਿਸ ਕਿਰਨ ਗੁਪਤਾ ਮੁਖੀ ਪੀ.ਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ, ਮਿਸ ਕਮਾਇਨੀ ਐਸੋਸੀਏਟ ਪ੍ਰੋਫੈਸਰ, ਪੀ.ਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਅਤੇ ਮਿਸਟਰ ਕੰਵਰਪਾਲ ਸਿੰਘ ਅਸਿਸਟੈਂਟ ਪ੍ਰੋਫੈਸਰ ਪੀ.ਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …