ਭੀਖੀ, 22 ਮਈ (ਕਮਲ ਜ਼ਿੰਦਲ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸ ਸ ਸ (ਮੁੰਡੇ) ਭੀਖੀ ਦੇ ਬੱਚਿਆਂ ਵਲੋਂ ਸ਼ਹਿਰ ਵਿੱਚ ਵਾਤਾਵਰਨ ਅਤੇ ਪਾਣੀ ਬਚਾਓ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ।ਸਕੂਲ ਇੰਚਾਰਜ਼ ਪ੍ਰਿੰਸੀਪਲ ਮਨੋਜ ਸਿੰਗਲਾ ਨੇ ਦੱਸਿਆ ਕਿ ਰੈਲੀ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਪੂਰੇ ਸ਼ਹਿਰ ਵਿੱਚ ਲੋਕਾਂ ਨੂੰ ਸਾਫ ਵਾਤਾਵਰਣ ਦੀ ਮਹੱਤਤਾ ਅਤੇ ਪਾਣੀ ਬਚਾਉਣ ਦਾ ਹੋਕਾ ਦਿੱਤਾ।ਬੱਚਿਆਂ ਨੇ ਲੋਕਾਂ ਨੂੰ ਦੱਸਿਆ ਕਿ ਪਾਣੀ ਇੱਕ ਵਡਮੁੱਲੀ ਕੁਦਰਤ ਦੀ ਦੇਣ ਹੈ।ਇਹ ਰੈਲੀ ਪੂਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਸਕੂਲ ਆ ਕੇ ਸਮਾਪਤ ਹੋਈ।
ਇਸ ਮੌਕੇ ਬੱਚਿਆਂ ਨਾਲ ਸਾਇੰਸ ਅਧਿਆਪਕ ਸੁਮੀਤ ਸਿੰਘ, ਅਮਨਪ੍ਰੀਤ ਸਿੰਘ, ਮਨਜੀਤ ਕੌਰ, ਮਨਦੀਪ ਕੌਰ ਅਤੇ ਸੁਜਾਨ ਸਿੰਘ ਮੌਜ਼ੂਦ ਸਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …