Thursday, May 29, 2025
Breaking News

ਖਾਲਸਾ ਕਾਲਜ ਵਿਖੇ ‘ਮਾਨਸਿਕ ਸਿਹਤ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ ਖਰਮਣੀਆਂ) – ਖਾਲਸਾ ਕਾਲਜ ਵਿਖੇ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ‘ਹਰ ਘਰ ਧਿਆਨ’ ਮੁਹਿੰਮ ਤਹਿਤ ‘ਧਿਆਨ ਅਤੇ ਮਾਨਸਿਕ ਸਿਹਤ’ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤਾ।ਆਰਟ ਆਫ਼ ਲਿਵਿੰਗ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ’ਚ ਡਾ. ਮਨੂ ਵਿਸ਼ਿਸ਼ਟ ਨੇ ਮੈਡੀਟੇਸ਼ਨ ਅੰਬੈਸਡਰ ਵਜੋਂ ਸ਼ਿਰਕਤ ਕੀਤੀ।ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੇ ਮਾਹਿਰ ਡਾ. ਸੰਨੀ ਮਦਾਰ ਨੇ ਹਾਜ਼ਰੀਨਾਂ ਨੂੰ ਧਿਆਨ ਦੇ ਖਜ਼ਾਨੇ ਅਤੇ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਸ ਇੰਟਰਐਕਟਿਵ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਵਾਲੇ ਦੌਰ ’ਚ ਅਗਾਂਹ ਵਧਣ ਅਤੇ ਸਫ਼ਲਤਾ ਪ੍ਰਾਪਤ ਕਰਨ ’ਚ ਸਹਾਈ ਹੋਣ ਸਬੰਧੀ ਧਿਆਨ ਦੇ ਆਸਾਨ ਸਾਧਨਾਂ ਤੋਂ ਜਾਣੂ ਕਰਵਾਇਆ।ਮਾਹਿਰਾਂ ਨੇ ਹਾਜ਼ਰੀਨਾਂ ਨੂੰ ਧਿਆਨ ਕੇਂਦਰਿਤ ਕਰਨ ਲਈ ਸਿਰਫ਼ ਵਰਤਮਾਨ ’ਚ ਰਹਿ ਕੇ ਧਿਆਨ ਦੀ ਅਵਸਥਾ ’ਚ ਦਾਖਲ ਹੋਣ ਲਈ ਮਾਰਗਦਰਸ਼ਨ ਕੀਤਾ ਅਤੇ ਕਿਹਾ ਕਿ ਸਾਨੂੰ ਧਿਆਨ ਦੀ ਅਵਸਥਾ ’ਚ ਕਿਸੇ ਹੋਰ ਤਰਫ਼ ਮਨ ਨੂੰ ਨਹੀਂ ਭਟਕਾਉਣਾ ਚਾਹੀਦਾ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਖ਼ੁਸ਼ੀ ਨਾਲ ਹੀ ਚੰਚਲ ਮਨ ਦੀਆਂ ਤਕਲੀਫ਼ਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਬੁੱਧੀ ਅਤੇ ਸੋਚ-ਸਮਝ ਕੇ ਕੀਤਾ ਜਾ ਸਕਦਾ ਹੈ।
ਵਰਕਸ਼ਾਪ ਦੇ ਸਰੋਤ ਵਿਅਕਤੀਆਂ ਵਲੋਂ ਵਿਦਿਆਰਥੀਆਂ ਨੂੰ ਵਿਖਾਏ ਗਏ ਅਭਿਆਸਾਂ ਨੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਵਿਵਹਾਰ ਅਤੇ ਅਣਚਾਹੇ, ਨਕਾਰਾਤਮਕ ਭਾਵਨਾਵਾਂ ਨਾਲ ਨਜਿੱਠਣ ਲਈ ਇਕ ਦ੍ਰਿਸ਼ਟੀ ਪ੍ਰਦਾਨ ਕੀਤੀ ਗਈ।ਹਰ ਸੈਸ਼ਨ ਤੋਂ ਬਾਅਦ ਭਾਗੀਦਾਰਾਂ ਦੇ ਗਿਆਨ ’ਚ ਵਾਧੇ ਲਈ ਇਕ ਸਵਾਲ ਜਵਾਬ ਸੈਸ਼ਨ ਦਾ ਆਯੋਜਨ ਕੀਤਾ ਗਿਆ ਸੀ।ਇਸ ਵਰਕਸ਼ਾਪ ’ਚ ਕਰੀਬ 1000 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …