Saturday, August 2, 2025
Breaking News

ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ‘ਚ ਪੁਜੀਸ਼ਨਾਂ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾਂ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਦਸਵੀਂ ਜਮਾਤ ਵਿਚੋਂ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ, ਦੂਜਾ ਸਥਾਨ ਹਰਮਨਪ੍ਰੀਤ ਕੌਰ ਪੁੱਤਰੀ ਅੰਮ੍ਰਿਤਪਾਲ ਸਿੰਘ ਅਤੇ ਤੀਜਾ ਸਥਾਨ ਦੋ ਵਿਦਿਆਰਥਣਾਂ ਕ੍ਰਮਵਾਰ ਜਸ਼ਨ ਕੌਰ ਪੁੱਤਰੀ ਸੁਖਪਾਲ ਸਿੰਘ ਅਤੇ ਸੁਖਪ੍ਰੀਤ ਕੌਰ ਪੁੱਤਰੀ ਰਾਜ ਕੁਮਾਰ ਨੇ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।ਇਸੇ ਤਰ੍ਹਾਂ ਬਾਰ੍ਹਵੀਂ ਜਮਾਤ (ਕਮਰਸ) ਵਿੱਚ ਪਹਿਲਾ ਸਥਾਨ ਗੋਲਡੀ ਕੌਰ ਪੁੱਤਰੀ ਭੋਲਾ ਸਿੰਘ, ਦੂਜਾ ਸਥਾਨ ਜਸ਼ਨਦੀਪ ਕੌਰ ਪੁੱਤਰੀ ਜੱਗਾ ਸਿੰਘ ਅਤੇ ਤੀਜਾ ਸਥਾਨ ਸਿਮਰਜੀਤ ਕੌਰ ਪੁੱਤਰੀ ਬਲਵੀਰ ਸਿੰਘ ਨੇ ਪ੍ਰਾਪਤ ਕੀਤਾ।ਬਾਰਵੀਂ ਜਮਾਤ (ਆਰਟਸ) ਵਿੱਚ ਪਹਿਲਾ ਸਥਾਨ ਲਵਪ੍ਰੀਤ ਕੌਰ ਪੁੱਤਰੀ ਚਮਕੌਰ ਸਿੰਘ, ਦੂਜਾ ਸਥਾਨ ਪ੍ਰਭਜੋਤ ਸਿੰਘ ਪੁੱਤਰ ਬੂਟਾ ਸਿੰਘ ਅਤੇ ਤੀਜਾ ਸਥਾਨ ਨਿਸ਼ੂ ਕੌਰ ਪੁੱਤਰੀ ਸੇਵਕ ਸਿੰਘ ਵਲੋਂ ਵਧੀਆ ਅੰਕ ਪ੍ਰਾਪਤ ਕਰਕੇ ਅਹਿਮ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ।
ਸਵੇਰ ਦੀ ਸਭਾ ਵਿੱਚ ਸਕੂਲ ਮੁਖੀ ਭੁਪਿੰਦਰ ਸਿੰਘ ਲੈਕਚਰਾਰ (ਕਾਮਰਸ) ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਸਮੂਹ ਸਟਾਫ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …