ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਕਾਲਜ ਉਤਰੀ ਭਾਰਤ ’ਚੋਂ ਦੂਜੇ ਅਤੇ ਭਾਰਤ ਦੇ ਸਾਰੇ ਖ਼ੁਦਮੁਖਤਿਆਰ ਕਾਲਜਾਂ ’ਚੋਂ 42ਵੇਂ ਸਥਾਨ ’ਤੇ ਹੈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਸਟਾਫ਼ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ।ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕਾਲਜ ਨਾ ਸਿਰਫ਼ ਆਪਣੀ ਸ਼ਾਨ ਬਰਕਰਾਰ ਰੱਖੇਗਾ, ਸਗੋਂ ਆਉਣ ਵਾਲੇ ਸਮੇਂ ’ਚ ਹੋਰ ਵੀ ਨਵੀਆਂ ਬੁਲੰਦੀਆਂ ਨੂੰ ਛੂਹੇਗਾ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਹ ਰੈਂਕਿੰਗ ਵਰਲਡ ਇੰਡੀਆ ਹਾਇਰ ਐਜ਼ੂਕੇਸ਼ਨ ਰੈਂਕਿੰਗ 2023-24 ਦੁਆਰਾ ਕੀਤੀ ਗਈ ਹੈ।ਇਨ੍ਹਾਂ ਸੰਸਥਾਵਾਂ ਨੂੰ ਸਿੱਖਿਆ ਦੀ ਉਤਮਤਾ, ਪਾਠਕ੍ਰਮ ਤੇ ਸਿੱਖਿਆ ਸ਼ਾਸਤਰ, ਡਿਜ਼ੀਟਲ ਜਾਗਰੂਕਤਾ, ਫੈਕਲਟੀ ਯੋਗਤਾ, ਨਤੀਜੇ ਅਤੇ ਨਵੀਨਤਾ, ਪਲੇਸਮੈਂਟ, ਉਦਯੋਗ ਇੰਟਰਫੇਸ ਆਦਿ ਦੇ 9 ਮਾਪਦੰਡਾਂ ਦੇ ਆਧਾਰ ‘ਤੇ ਦਰਜ਼ਾ (ਰੈਂਕਿੰਗ) ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਾਲਜ ਨੇ ਸਾਰੇ ਮਾਪਦੰਡਾਂ ’ਚੋਂ ਉਤਮਤਾ, ਸ੍ਰੇਸ਼ਟਤਾ ਪ੍ਰਾਪਤ ਕਰਕੇ ਪੰਜਾਬ ਦੀ ਚੋਟੀ ਦੀ ਰੈਂਕਿਗ ਵਾਲੀ ਸੰਸਥਾ ਬਣ ਗਈ ਹੈ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …