ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ।ਵਿਦਿਆਰਥੀ ਦਵਿੰਦਰ ਸਿੰਘ ਨੇ 86%, ਹਰਵਿੰਦਰ ਸਿੰਘ ਨੇ 83%, ਗਗਨਦੀਪ ਸਿੰਘ ਨੇ 80% ਪਰਵਿੰਦਰ ਸਿੰਘ ਨੇ 77% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।ਬਾਕੀ ਵਿਦਿਆਰਥੀਆਂ ਨੇ 75% ਤੱਕ ਅੰਕ ਪ੍ਰਾਪਤ ਕੀਤੇ।ਦਸਵੀਂ ਜਮਾਤ ਦਾ ਨਤੀਜਾ ਵੀ 100% ਰਿਹਾ।ਸਕੂਲ ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟਾਫ ਜਸਵੀਰ ਕੌਰ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਰਵਿੰਦਰ ਕੌਰ, ਬਲਵੰਤ ਸਿੰਘ, ਸੁਖਜਿੰਦਰ ਸਿੰਘ ਆਦਿ ਦੀ ਮਿਹਨਤ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …