Monday, December 23, 2024

ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਸੰਗਰੂਰ, 6 ਜੂਨ (ਜਗਸੀਰ ਲੌਂਗੋਵਾਲ) – ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਉਣ ਵਾਲੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।ਉਨਾਂ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵੀ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਆ।
ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ 4, 10ਵੀਂ ਵਿੱਚ 5 ਅਤੇ ਬਾਰਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚ 2 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ਼ ਕਰਵਾਇਆ ਹੈ।ਅੱਠਵੀਂ ਜਮਾਤ ਦੀ ਮੈਰਿਟ ਵਿਚ ਐਸ.ਐਸ.ਬੀ.ਐਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸ.ਸ.ਸ.ਸ) ਲੜਕੀਆਂ ਲੌਂਗੋਵਾਲ ਦੀ ਵਿਦਿਆਰਥਣ ਮਲਕੀਤ ਕੌਰ, ਸਰਕਾਰੀ ਮਿਡਲ ਸਕੂਲ ਹਰੀਗੜ੍ਹ ਦੀ ਜਸਵੰਧਨਾ ਕੌਰ, ਸਰਕਾਰੀ ਹਾਈ ਸਕੂਲ ਮੰਗਵਾਲ ਦੀ ਜਸਦੀਪ ਕੌਰ ਅਤੇ ਸ਼ਹੀਦ ਊਧਮ ਸਿੰਘ ਸ.ਸ.ਸ.ਸ ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਖੁਸ਼ੀ ਗੁਪਤਾ ਸ਼ਾਮਲ ਹਨ।ਇਸੇ ਤਰ੍ਹਾਂ ਦਸਵੀਂ ਜਮਾਤ ਦੀ ਮੈਰਿਟ ਵਿੱਚ ਸ.ਸ.ਸ.ਸ ਲੜਕੀਆਂ ਭਵਾਨੀਗੜ੍ਹ ਦੀ ਜਸਮੀਤ ਕੌਰ, ਸ.ਸ.ਸ.ਸ ਜਖੇਪਲ ਦੀ ਨਿਮਨਦੀਪ ਕੌਰ, ਸ.ਸ.ਸ.ਸ ਕਮਾਲਪੁਰ ਦੀ ਨਵਦਿਸ਼ਾ, ਸ.ਸ.ਸ.ਸ ਲਹਿਲ ਕਲਾਂ ਦੀ ਅੰਮ੍ਰਿਤਪਾਲ ਕੌਰ ਅਤੇ ਸ਼ਹੀਦ ਊਧਮ ਸਿੰਘ ਸ.ਸ.ਸ.ਸ ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਲਵਲੀਸ਼ ਅਤੇ ਬਾਰਵੀਂ ਦੀ ਮੈਰਿਟ ਵਿੱਚ ਐਸ.ਐਸ.ਬੀ.ਐਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲੌਂਗੋਵਾਲ ਦੀ ਸਿਮਰਜੀਤ ਕੌਰ ਅਤੇ ਸ.ਸ.ਸ.ਸ ਡੂਡੀਆਂ ਦੀ ਅੰਜਲੀ ਰਾਣੀ ਸ਼ਾਮਲ ਹਨ।
ਇਸ ਮੌਕੇ ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫਸਰ(ਸੈ:ਸਿੱ:) ਸੰਗਰੂਰ ਪ੍ਰੀਤਇੰਦਰ ਸਿੰਘ ਘਈ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਮੁਹਾਲੀ ਅੰਗਰੇਜ ਸਿੰਘ, ਪ੍ਰਿੰਸੀਪਲ ਨੀਲਮ ਰਾਣੀ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਬਲਵਿੰਦਰ ਸਿੰਘ ਬੋਪਾਰਾਏ, ਮੁੱਖ ਅਧਿਆਪਕ ਜਗਤਾਰ ਸਿੰਘ, ਰਾਮਾਨੁਜਨ ਪ੍ਰਬੰਧਕੀ ਟੀਮ ਦੇ ਮੁੱਖ ਪ੍ਰਬੰਧਕ ਦੇਵੀ ਦਿਆਲ, ਸਚਿਨ ਸਿੰਗਲਾ, ਫਕੀਰ ਸਿੰਘ ਟਿੱਬਾ, ਪ੍ਰਿੰਸ ਸਿੰਗਲਾ, ਹਰੀਸ਼ ਕੁਮਾਰ, ਕਮਲਜੀਤ ਸਿੰਘ, ਸਰਬਜੀਤ ਸਿੰਘ, ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …