ਸੰਗਰੂਰ, 17 ਜੂਨ (ਜਗਸੀਰ ਲੌਂਗੋਵਾਲ) – ਮੇਰਾ ਸ਼ਹਿਰ ਮੇਰਾ ਮਾਨ ਪ੍ਰੋਗਰਾਮ ਤਹਿਤ ਜਸਪ੍ਰੀਤ ਸਿੰਘ ਪੀ.ਸੀ.ਐਸ ਉਪ ਮੰਡਲ ਮਜਿਸਟਰੇਟ-ਕਮ ਪ੍ਰਸ਼ਾਸਕ ਨਗਰ ਪੰਚਾਇਤ ਚੀਮਾਂ ਅਤੇ ਕਾਰਜ ਸਾਧਕ ਅਫਸਰ ਮੋਹਿਤ ਸ਼ਰਮਾ ਨਗਰ ਪੰਚਾਇਤ ਚੀਮਾਂ ਦੀ ਅਗ਼ਵਾਈ ਹੇਠ ਵਾਰਡ ਨੰ: 1 ਸਿਵ ਕਲੋਨੀ ਦੇ ਲੋਕਾਂ ਨੂੰ ਸੋਰਸ ਸੈਗਰੀਗੇਸ਼ਨ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਸ ਨਾਲ ਹੀ ਵਾਤਾਵਰਣ ਸਾਫ ਸੁਥਰਾ ਰੱਖਣ ਲਈ ਝਾੜੌ ਰੋਡ ਉੱਪਰ ਪੌਦੇ ਲਗਾਏ ਗਏ।ਜਿੰਨਾਂ ਵਿੱਚ ਬਰੋਟਾ, ਨਿੰਮ, ਪਿੱਪਲ, ਤੂਤ ਆਦਿ ਰਵਾਇਤੀ ਪੌਦੇ ਸ਼ਾਮਲ ਹਨ।ਇਹਨਾਂ ਨੂੰ ਬੂਟਿਆਂ ਨੂੰ ਸਰੁੱਖਿਅਤ ਰੱਖਣ ਲਈ ਟ੍ਰੀਗਾਰਡ ਨਾਲ ਕਵਰ ਕੀਤਾ ਗਿਆ।ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਧਾਨ ਜਸਵਿੰਦਰ ਸ਼ਰਮਾ, ਸੈਕਟਰੀ ਪ੍ਰਦੀਪ ਕੁਮਾਰ ਬਿੱਟੂ ਅਤੇ ਸ਼ਹਿਰ ਦੇ ਪਤਵੰਤੇ ਸਰਬਜੀਤ ਰਿਸ਼ੀ, ਬਲਾਕ ਪ੍ਰਧਾਨ ਨਿਰਭੈ ਸਿੰਘ ਮਾਨ, ਬੀਰਬਲ ਸਿੰਘ, ਨੀਟਾ ਸਿੰਘ, ਨਰਿੰਦਰ ਸਿੰਘ ਚਹਿਲ ਵੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਰਹੇ।
ਮੋਹਿਤ ਸ਼ਰਮਾ ਨੇ ਦੱਸਿਆ ਇਸ ਮੁਹਿੰਮ ਤਹਿਤ 1000 ਪੌਦਾ ਲਗਾਉਣ ਦਾ ਟੀਚਾ ਹੈ ਜਿਸ ਨੂੰ ਬਰਸਾਤੀ ਮੌਸਮ ਦੌਰਾਨ ਜਲਦੀ ਪੂਰਾ ਕਰ ਲਿਆ ਜਾਵੇਗਾ।ਇਸ ਮੌਕੇ ਰਾਜ ਕੁਮਾਰ, ਦਲਵਾਰਾ ਸਿੰਘ ਭੋਲਾ ਸਿੰਘ, ਜੀਵਨ ਵਰਮਾ ਅਤੇ ਐਨ.ਸੀ.ਸੀ ਦੇ ਵਲੰਟੀਅਰ ਹਾਜ਼ਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …