Thursday, February 13, 2025

ਨਾਟਕ ‘ਮੌਤ ਕਿਉਂ ਨਹੀਂ ਆਤੀ ਰਾਤ ਭਰ’ ਅਤੇ ‘ਡੇਬੋਨੇਅਰ ਨੁਨਸਿਸ’ ਕਲਾ ਪ੍ਰਦਰਸ਼ਨੀ ਲਗਾਈ

ਅੰਮ੍ਰਿਤਸਰ, 2 ਜੁਲਾਈ (ਦੀਪ ਦਵਿੰਦਰ ਸਿੰਘ) – ਸਥਾਨਕ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਮਨਾਏ ਜਾ ਰਹੇ ਆਪਣੇ 100 ਸਾਲਾ ਉਤਸਵ ਤਹਿਤ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 10ਵਾਂ ਸਮਰ ਆਰਟ ਕੈਂਪ /ਫੈਸਟੀਵਲ 2023 ਸਫਲਤਾਪੂਰਵਕ ਆਖਰੀ ਪੜਾਅ ਵਿੱਚ ਪਹੁੰਚ ਗਿਆ ਹੈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਆ ਕਿ ਇਸ ਫੈਸਟੀਵਲ ਦੀ ਲੜੀ ਵਿੱਚ ਅੱਜ ਇਕ ਨਾਟਕ ‘ਮੌਤ ਕਿਉਂ ਨਹੀਂ ਆਤੀ ਰਾਤ ਭਰ’ ਦਾ ਮੰਚਨ ਕੀਤਾ ਗਿਆ।ਇਸ ਨਾਟਕ ਦੇ ਡਾਇਰੈਕਟਰ ਵਿਸ਼ਾਲ ਸ਼ਰਮਾ ਹਨ।ਇਸ ਨਾਟਕ ਵਿੱਚ ਇਕ ਵਿਅਕਤੀ ਦੀ ਗਰੀਬੀ ਦੀ ਮਜ਼ਬੂਰੀ ਬਾਰੇ ਦੱਸਿਆ ਗਿਆ ਹੈ, ਜੋ ਗਰੀਬੀ ਤੋਂ ਤੰਗ ਆ ਕਿ ਖੁਦਕੁਸ਼ੀ ਕਰਨਾ ਚਾਹੁੰਦਾ ਹੈ।ਪ੍ਰੰਤੂ ਅੰਤ ਵਿੱਚ ਉਹ ਇਹ ਇਰਾਦਾ ਛੱਡ ਦਿੰਦਾ ਹੈ।
ਇਸੇ ਦੌਰਾਨ ਅੱਜ ‘ਡੇਬੋਨੇਅਰ ਨੁਨਸਿਸ’ (The Debonair Nuances) 10ਵੇਂ ਸਮਰ ਆਰਟ ਕੈਂਪ ਦੇ ਉਭਰਦੇ ਕਲਾਕਾਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਗਿਆ।ਇਹ ਗਰੁੱਪ ਸ਼ੋਅ ਸਮਰ ਆਰਟ ਕੈਂਪ ਦੇ 200 ਦੇ ਕਰੀਬ ਸਿਖਿਆਰਥੀਆਂ ਵਲੋਂ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਕਲਾਕਾਰਾਂ ਵਲੋਂ ਇਸ ਪ੍ਰਦਰਸ਼ਨੀ ਵਿੱਚ ਕੁੱਲ 125 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜੋ ਪੇਂਟਿੰਗ, ਗ੍ਰਾਫਿਕ, ਬੁਤਤਰਾਸ਼ੀ, ਫੋਟੋਗ੍ਰਾਫੀ ਅਤੇ ਕੈਲੀਗ੍ਰਫੀ ਨਾਲ ਸੰਬੰਧਿਤ ਹੈ।ਇਹ ਕੰਮ ਸਿਖਿਆਰਥੀਆਂ ਦੀ ਇਕ ਮਹੀਨੇ ਦੀ ਮਿਹਨਤ ਦਾ ਨਤੀਜਾ ਹੈ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਆਰਟ ਗੈਲਰੀ ਦੇ ਵਿੱਤ ਸਕੱਤਰ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਨਰਿੰਦਰਜੀਤ ਸਿੰਘ ਆਰਕੀਟੈਕਟ, ਸੰਜੇ ਕੁਮਾਰ ਕੈਲੀਗ੍ਰਾਫਰ, ਨਰਿੰਦਰ ਨਾਥ ਕਪੂਰ, ਧਰਮਿੰਦਰ ਸ਼ਰਮਾ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …