ਸਮਰਾਲਾ, 13 ਜੁਲਾਈ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਦੀ ਸਕੀਮ ਤਹਿਤ ਸਿੱਖਿਆ ਵਿਭਾਗ ਨੇ ਸਰਕਾਰ ਦੇ ਖਰਚੇ ‘ਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਕਾਂ ਦੀ ਮੈਰਿਟ ਦੇ ਅਧਾਰ ‘ਤੇ ਹਵਾਈ ਯਾਤਰਾ ਰਾਹੀਂ ਸ੍ਰੀ ਹਰੀ ਹਰ ਕੋਟਾ ਵਿਖੇ ਚੰਦਰਯਾਨ ਦੀ ਲਾਇਵ ਲਾਚਿੰਗ ਦੇਖਣ ਦਾ ਮੌਕਾ ਦਿੱਤਾ ਹੈ।ਇਸ ਤਹਿਤ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਦੇ ਵਿਦਿਆਰਥੀ ਕਰਨਪ੍ਰੀਤ ਸਿੰਘ, ਜੋ ਸਰਬਜੀਤ ਸਿੰਘ ਤੇ ਕਮਲਜੀਤ ਕੌਰ ਦਾ ਪੁੱਤਰ ਹੈ, ਨੇ ਸਕੂਲ ਆਫ ਐਮੀਨੈਂਸਦੀ ਪ੍ਰੀਖਿਆ ਵਿਚੋਂ ਸਮਰਾਲਾ ਬਲਾਕ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।ਉਸ ਦੀ ਚੋਣ ਸ੍ਰੀ ਹਰੀ ਕੋਟਾ ਵਿਖੇ ਚੰਦਰਯਾਨ ਦੀ ਲਾਇਵ ਲਾਂਚਿੰਗ ਦੇਖਣ ਲਈ ਹੋਈ ਹੈ।
ਸਕੂਲ ਪ੍ਰਿੰਸੀਪਲ ਸੁਮਨ ਲਤਾ, ਐਸ.ਐਮ.ਸੀ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ ਅਤੇ ਸਮੂਹ ਸਟਾਫ ਮੈਂਬਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਚੁਣੇ ਗਏ ਵਿਦਿਆਰਥੀ ਨੂੰ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਨੇ ਚੰਦਰਯਾਨ ਦੀ ਸਫਲਤਾ ਲਈ ਦੁਆ ਵੀ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …