Monday, December 23, 2024

‘ਰਾਹੀ ਈ-ਆਟੋ’ ਦੀ ਰਜਿਸਟ੍ਰੇਸ਼ਨ ਲਈ ਡੀਜ਼ਲ ਆਟੋ ਚਾਲਕਾਂ ਦੀਆਂ ਲੱਗੀਆਂ ਲਾਈਨਾਂ

ਕੈਂਪਾਂ ਦੇ ਦੂਜੇ ਦਿਨ 200 ਤੋਂ ਵਧੇਰੇ ਚਾਲਕਾਂ ਨੇ ਕਰਵਾਈ ਰਜਿਸਟ੍ਰੇਸ਼ਨ – ਸੰਦੀਪ ਰਿਸ਼ੀ

ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਦੀ “ਰਾਹੀ ਈ-ਆਟੋ” ਯੋਜਨਾ ਤਹਿਤ ਅੰਮ੍ਰਿਤਸਰ ਸ਼ਹਿਰ ਵਿਚ ਪੁਰਾਣੇ ਡੀਜ਼ਲ ਆਟੋਆਂ ਦੀ ਥਾਂ ‘ਤੇ ਨਵੀਂ ਅਤੇ ਆਧੁਨਿਕ ਤਕਨੀਕ ਦੇ ਈ-ਆਟੋ ਨੂੰ ਸ਼ਹਿਰ ‘ਚ ਚਲਾਉਣ ਦੇ ਪ੍ਰੋਜੈਕਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਲਏ ਜਾਣ ਤੋਂ ਬਾਅਦ ਪ੍ਰਸ਼ਾਸਨਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।ਸਥਾਨਕ ਸਰਕਾਰ, ਜਿਲ੍ਹਾ ਪ੍ਰਸ਼ਾਸਨ, ਪੁਲੀਸ ਤੇ ਪ੍ਰਸ਼ਾਸਨ ਦੀਆਂ ਮੀਟਿੰਗਾਂ ਦੌਰਾਨ ਲਏ ਗਏ ਫੈਸਲੇ ਤੋਂ ਬਾਅਦ ਪੁਰਾਣੇ ਡੀਜ਼ਲ ਆਟੋਆਂ ਦਾ ਇਕ ਡਾਟਾ ਬੇਸ ਤਿਆਰ ਕਰਨ ਲਈ 12 ਤੋਂ 13 ਜੁਲਾਈ ਤੱਕ ਸ਼ਹਿਰ ਦੇ ਦੋ ਪ੍ਰਮੁੱਖ ਸਥਾਨਾਂ ਨਗਰ ਨਿਗਮ ਦਾ ਰਣਜੀਤ ਐਵੀਨਿਊ ਦਫ਼ਤਰ ਅਤੇ ਗੁਰੂ ਨਾਨਕ ਭਵਨ ਨੇੜੇ ਬੱਸ ਸਟੈਂਡ ਵਿਖੇ “ਰਾਹੀ ਟੀਮਾਂ ਦੇ ਕੈਂਪ ਲਗਾਏ ਗਏ ਹਨ।ਕੈਂਪਾਂ ਦੇ ਪਹਿਲੇ ਦਿਨ ਤਕਰੀਬਨ 176 ਰਜਿਸਟ੍ਰੇਸ਼ਨਾਂ ਹੋਈਆਂ ਸਨ ਅਤੇ ਦੂਜੇ ਦਿਨ ਡੀਜ਼ਲ ਆਟੋ ਚਾਲਕਾਂ ਦੀਆਂ ਦੋਹਾਂ ਕੈਂਪਾਂ ਵਿੱਚ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਅਤੇ ਲਗਭਗ 200 ਵੱਧ ਰਜਿਸਟ੍ਰੇਸ਼ਨਾਂ ਹੋਈਆਂ।ਇਹਨਾਂ ਢਾਂ ਵਲੋਂ ਈ-ਆਟੋ ਲੈਣ ਲਈ ਵੀ ਉਤਸ਼ਾਹ ਦਿਖਾਇਆ ਗਿਆ।
ਨਿਗਮ ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ “ਰਾਹੀ ਪ੍ਰੋਜੈਕਟ” ਅਧੀਨ ਈ-ਆਟੋ ਲੈਣ ਲਈ ਸਰਕਾਰ ਦੀ ਇਹ ਸਕੀਮ ਬੜੀ ਲਾਹੇਵੰਦ ਹੈ।ਜਿਸ ਵਿਚ ਹਰ ਡੀਜ਼ਲ ਆਟੋ ਚਾਲਕ ਨੂੰ 1.40 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਣੀ ਹੈ ਅਤੇ ਬੈਂਕ ਕਰਜ਼ੇ ਦੇ ਕੇਸ ਵਿਚ ਜੀਰੋ ਡਾਉਨ ਪੇਮੈਂਟ ਦੀ ਸੁਵਿਧਾ ਵੀ ਹੈ।ਇਸ ਤੋਂ ਇਲਾਵਾ ਈ-ਆਟੋ ਲੈਣ ਵਾਲੇ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਵੀ ਭਰਪੂਰ ਫਾਇਦਾ ਮਿਲਦਾ ਹੈ।ਉਹਨਾਂ ਸਾਰੇ ਡੀਜ਼ਲ ਆਟੋ ਚਾਲਕਾਂ ਨੁੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਵਲੋਂ ਲਗਾਏ ਗਏ ਇਹਨਾਂ ਕੈਂਪਾਂ ਵਿਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਪੁਲੀਸ ਕਾਰਵਾਈ ਤੋਂ ਬਚਣ ਲਈ ਰਜਿਸ਼ਟ੍ਰੇਸ਼ਨ ਸਟਿੱਕਰ ਹਾਸਲ ਕਰਨ ਅਤੇ 31-08-2023 ਤੋਂ ਪਹਿਲਾਂ-ਪਹਿਲਾਂ ਈ-ਆਟੋ ਲੈ ਕੇ ਸ਼ਹਿਰ ਦੇ ਵਾਤਾਵਰਣ ਨੂੰ ਸੁਖਾਵਾਂ ਬਨਾਊਣ ‘ਚ ਸਰਕਾਰ ਦਾ ਸਹਿਯੋਗ ਕਰਨ।ਉਨਾਂ ਕਿਹਾ ਕਿ 1-09-2023 ਤੋਂ ਪੁਰਾਣੇ ਡੀਜਲ ਆਟੋਆਂ ਵਿਰੁੱਧ ਪੁਲੀਸ ਕਾਰਵਾਈ ਲਾਜ਼ਮੀ ਹੈ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …