Tuesday, April 22, 2025
Breaking News

ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੀ ਮਾਸਿਕ ਮੀਟਿੰਗ ਹੋਈ

ਰਿਜ਼ਨ ਚੇਅਰਪਰਸਨ ਲਾਇਨ ਰਾਜਨ ਬਹਿਲ ਅਤੇ ਜ਼ੋਨ ਚੇਅਰਮੈਨ ਮਨਦੀਪ ਸਿੰਘ ਪੁੱਜੇ

ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੀ ਮਾਸਿਕ (ਮਹੀਨਾਵਾਰ) ਮੀਟਿੰਗ ਸਥਾਨਕ ਲਾਇਨਜ਼ ਭਵਨ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਲਾਇਨਜ਼ ਮੈਂਬਰ ਸ਼ਾਮਲ ਹੋਏ।ਮੀਟਿੰਗ ਦੀ ਕਾਰਵਾਈ ਪ੍ਰਧਾਨ ਲਾਇਨ ਮਨਦੀਪ ਸਿੰਘ ਨੇ ਸ਼ੁਰੂ ਕਰਵਾਈ, ਜਦਕਿ ਪ੍ਰਧਾਨਗੀ ਨਵੇਂ ਬਣੇ ਪ੍ਰਧਾਨ ਲਾਇਨ ਕੰਵਰਦੀਪ ਸਿੰਘ ਸਿੱਧੂ ਨੇ ਕੀਤੀ ਅਤੇ ਮੀਟਿੰਗ ਦੀ ਕਾਰਵਾਈ ਸਕੱਤਰ ਲਾਇਨ ਜਗਮੋਹਨ ਸਿੰਘ ਦੂਆ ਨੇ ਚਲਾਈ। ਸਭ ਤੋਂ ਪਹਿਲਾਂ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਆਈਆਂ ਹੋਈਆਂ ਕਿੱਟਾਂ ਨਵੇਂ ਬਣੇ ਕਲੱਬ ਮੈਂਬਰਾਂ ਹਰਿੰਦਰ ਸਿੰਘ ਬਾਵਾ, ਦਰਸ਼ਨ ਸਿੰਘ ਅਰੋੜਾ, ਅਸ਼ੋਕ ਕੈਰੋਂ ਤੇ ਹਰਮਿੰਦਰ ਸਿੰਘ ਨੂੰ ਸੌਂਪੀਆਂ ਗਈਆਂ।ਕਲੱਬ ਦੇ ਫਾਈਨੈਂਸ ਸਕੱਤਰ ਲਾਇਨ ਐਸ.ਐਸ ਸਮਰਾ ਨੇ ਲਾਇਨਜ਼ ਕਲੱਬ ਅਤੇ ਉਸ ਦੇ ਪ੍ਰਾਜੈਕਟ ਲਾਇਨਜ਼ ਆਈ ਹਸਪਤਾਲ ਦੇ ਖਰਚਿਆਂ ਬਾਰੇ ਜਾਣਕਾਰੀ ਦਿੱਤੀ।ਲਾਇਨ ਗੁਰਪਾਲ ਸਿੰਘ ਮਥਾਰੂ ਨੇ ਲਾਇਨਜ਼ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਮਿਲੀ ਗਰਾਂਟ ਨਾਲ ਆਈ ਹਸਪਤਾਲ ਲਈ ਖਰੀਦੀ ਮਸ਼ੀਨ ਦੀ ਰਿਪੋਰਟ ਇੰਟਰਨੈਸ਼ਨਲ ਕਲੱਬ ਨੂੰ ਭੇਜਣ ਬਾਰੇ ਦੱਸਿਆ।ਕਲੱਬ ਮੈਂਬਰ ਲਾਇਨ ਡਾ. ਰਣਬੀਰ ਸਿੰਘ ਨੇ ਤਿਆਰ ਕੀਤੀ ਪੀ.ਪੀ.ਟੀ ਪ੍ਰੋਜੈਕਟਰ ‘ਤੇ ਮੈਂਬਰਾਂ ਦਿਖਾਈ।ਉਨਾਂ ਦੱਸਿਆ ਕਿ ਲਾਇਨਜ਼ ਆਈ ਹਸਪਤਾਲ ਵਿਖੇ ਮਰੀਜ਼ਾਂ ਦੇ ਮਾਤਰ ਲਾਗਤ ਖਰਚ 6000/- ਅਤੇ ਲੋੜਵੰਦਾਂ ਦੇ ਮੁਫਤ ਅੱਖਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ।ਉਨਾਂ ਲਾਇਨਜ਼ ਹੋਮਿਓਪੈਥਿਕ ਡਿਸਪੈਂਸਰੀ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਕਲੱਬ ਦੇ ਨਵੇਂ ਬਣੇ ਪ੍ਰਧਾਨ ਲਾਇਨ ਕੰਵਰਦੀਪ ਸਿੰਘ ਸਿੱਧੂ ਨੇ ਪ੍ਰਧਾਨਗੀ ਦੀ ਸੇਵਾ ਸੌਂਪਣ ‘ਤੇ ਲਾਇਨਜ਼ ਕਲੱਬ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਕੰਮਾਂ ਨੂੰ ਤਰਜ਼ੀਹ ਦੇਣ ਦਾ ਯਕੀਨ ਦਿਵਾਇਆ।ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਰਿਜ਼ਨ ਚੇਅਰਪਰਸਨ ਲਾਇਨ ਰਾਜਨ ਬਹਿਲ ਅਤੇ ਜ਼ੋਨ ਚੇਅਰਮੈਨ ਲਾਇਨ ਮਨਦੀਪ ਸਿੰਘ ਦੇ ਨਾਲ ਲਾਇਨ ਐਮ.ਕੇ ਵਰਮਾ ਅਤੇ ਲਾਇਨ ਰਣਬੀਰ ਸਿੰਘ ਦਾ ਲਾਇਨਜ਼ ਕੱਲਬ ਪ੍ਰਧਾਨ ਲਾਇਨ ਕੰਵਰਦੀਪ ਸਿੰਘ ਸਿੱਧੂ ਅਤੇ ਸਕੱਤਰ ਲਾਇਨ ਜਗਮੋਹਨ ਸਿੰਘ ਦੂਆ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਲਾਇਨ ਨਰਿੰਦਰ ਸਿੰਘ ਚੇਅਰਮੈਨ ਆਈ ਪ੍ਰੋਜੈਕਟ ਸੁਸਾਇਟੀ, ਬਲਜੀਤ ਸਿੰਘ ਜੰਮੂ ਵਾਇਸ ਚੇਅਰਮੈਨ ਆਈ ਪ੍ਰੋਜੈਕਟ ਸੁਸਾਇਟੀ, ਜਗਜੀਤ ਸਿੰਘ ਸੁਚੂ, ਬਲਦੇਵ ਸਿੰਘ ਡੀ.ਏ, ਇੰਦਰਜੀਤ ਸਿੰਘ ਸੰਧੂ, ਰਛਪਾਲ ਸਿੰਘ, ਆਰ.ਪੀ ਸੇਠ, ਕੇ.ਪੀ ਸਿੰਘ, ਲਾਇਨ ਜੇ.ਐਸ ਨਾਗਪਾਲ, ਲਾਇਨ ਡੀ.ਐਸ ਬਾਵਾ, ਲਾਇਨ ਰਤਨ ਲਾਲ ਸਨੌਲੀਆ, ਲਾਇਨ ਐਸ.ਪੀ.ਐਸ ਸੌਂਧ, ਲਾਇਨ ਸੂਰਤ ਸਿੰਘ, ਸੁਖਦੇਵ ਸਿੰਘ ਪੀ.ਆਰ.ਓ, ਲਾਇਨ ਸ਼ਮਸ਼ੇਰ ਸਿੰਘ, ਲਾਇਨ ਜਸਬੀਰ ਸਿੰਘ ਸੱਗੂ ਅਤੇ ਲਾਇਨ ਸੁਖਜਿੰਦਰ ਸਿੰਘ ਹਾਜ਼ਰ ਸਨ।ਲਾਇਨ ਸੂਰਤ ਸਿੰਘ ਨੇ ਗੀਤ ਸੁਣਾ ਕੇ ਹਾਜ਼ਰੀਨ ਦਾ ਮਨੋਰੰਜ਼ਨ ਕੀਤਾ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …