ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੀ “ਰਾਹੀ ਯੋਜਨਾ” ਤਹਿਤ ਈ-ਆਟੋ ਰਜਿਸਟ੍ਰੇਸ਼ਨਾਂ ਦੀ ਗਿਣਤੀ 925 ਨੂੰ ਪਾਰ ਕਰ ਗਈ ਹੈ।ਸ਼ਨੀਵਾਰ ਦੀ ਛੁੱਟੀ ਹੋਣ ਦੇ ਬਾਵਜ਼ੂਦ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਦਫ਼ਤਰ ਅਤੇ ਸਿਟੀ ਸੈਂਟਰ ਸਥਿਤ ਗੁਰੂ ਨਾਨਕ ਭਵਨ ਵਿਖੇ ਡੀਜ਼ਲ ਆਟੋ ਦੀ ਬਜ਼ਾਏ ਈ-ਆਟੋ ਲੈਣ ਲਈ ਰਜਿਸਟਰਡ ਕਰਵਾਉਣ ਵਾਲੇ ਚਾਲਕਾਂ ਦੀ ਭੀੜ ਸੀ।ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ 31 ਅਗਸਤ ਤੱਕ ਸੁਰੱਖਿਆ ਸਟਿੱਕ ਦਿੱਤੀ ਜਾ ਰਹੀ ਹੈ।ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਹ ਕੈਂਪ ਐਤਵਾਰ ਨੂੰ ਵੀ ਦੋਵਾਂ ਥਾਵਾਂ `ਤੇ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਡੀਜ਼ਲ ਆਟੋ ਚਾਲਕ ਜੋ ਬੈਂਕਾਂ ਤੋਂ ਕਰਜ਼ਾ ਲੈ ਕੇ ਈ-ਆਟੋ ਲੈਣਾ ਚਾਹੁੰਦੇ ਹਨ, ਉਨ੍ਹਾਂ `ਦੀ ਕਾਰਵਾਈ ਲਈ ਬੈਂਕਾਂ ਨੂੰ ਕੁੱਝ ਦਿਨ ਹੀ ਲੱਗਦੇ ਹਨ।ਉਦੋਂ ਤੱਕ ਉਹ ਆਪਣਾ ਡੀਜ਼ਲ ਆਟੋ ਚਲਾ ਸਕਦਾ ਹੈ।ਉਨ੍ਹਾਂ ਕਿਹਾ ਕਿ ਹਰ ਇਕ ਡੀਜ਼ਲ ਆਟੋ ਚਾਲਕ ਈ-ਆਟੋ ਅਪਣਾ ਕੇ ਆਉਣ ਵਾਲੇ ਬਦਲਾ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ
ਉਨ੍ਹਾਂ ਦੱਸਿਆ ਕਿ 31 ਅਗਸਤ ਤੋਂ ਬਾਅਦ ਡੀਜ਼ਲ ਆਟੋ `ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ।ਈ-ਆਟੋ ਚਲਾਉਣ ਨਾਲ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਕਾਫੀ ਹੱਦ ਤੱਕ ਸੁਧਾਰ ਹੋਵੇਗਾ।ਉਨ੍ਹਾਂ ਕਿਹਾ ਕਿ ਡੀਜ਼ਲ ਆਟੋ ਮਾਲਕਾਂ ਅਤੇ ਇਸ ਨੂੰ ਕਿਰਾਏ `ਤੇ ਚਲਾਉਣ ਵਾਲਿਆਂ ਨੂੰ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਲਾਭ ਲੈਣਾ ਚਾਹੀਦਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …