ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਦੀ ਸਥਾਪਨਾ ਦੀ ਰਸਮ ਸਥਾਨਕ ਹੋਟਲ ਵਿਖੇ ਕਰਵਾਈ ਗਈ।ਇਸ ਦੌਰਾਨ ਲਾਇਨ ਜੀ.ਐਸ ਕਾਲੜਾ ਜਿਲ੍ਹਾ ਗਵਰਨਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇੰਸਟਾਲੇਸ਼ਨ ਅਫਸਰ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਲਾਇਨ ਅੰਕੁਸ਼ ਕੌਸ਼ਲ, ਪ੍ਰਧਾਨ ਅਤੇ ਨਵੀਂ ਟੀਮ ਦੀ ਰਸਮੀ ਤਾਜਪੋਸ਼ੀ ਕੀਤੀ।ਲਾਇਨ ਵੀਨਸ ਜ਼ਿੰਦਲ ਜਿਲ੍ਹਾ ਕੈਬਨਿਟ ਸਕੱਤਰ ਨੇ ਨਵੇਂ ਮੈਂਬਰਾਂ ਨੂੰ ਬੋਰਡ ਵਿੱਚ ਸ਼ਾਮਲ ਕਰਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ।
ਲਾਇਨ ਜੀ.ਐਸ ਕਾਲੜਾ ਜਿਲ੍ਹਾ ਗਵਰਨਰ ਨੇ ਕਿਹਾ ਕਿ ਅੱਜ ਕਈ ਥਾਵਾਂ `ਤੇ ਹੜ੍ਹਾਂ ਕਾਰਨ ਭਿਆਨਕ ਸਥਿਤੀ ਬਣੀ ਹੋਈ ਹੈ, ਜਿਸ ਲਈ ਅੰਤਰਰਾਸ਼ਟਰੀ ਪਾਸਿਓਂ 10 ਹਜ਼ਾਰ ਡਾਲਰ ਦੀ ਐਮਰਜੈਂਸੀ ਗ੍ਰਾਂਟ ਭੇਜੀ ਗਈ ਹੈ।ਇਹ ਰਾਸ਼ੀ ਹੜ੍ਹ ਪੀੜਤਾਂ ਦੀ ਮਦਦ ਲਈ ਕਲੱਬਾਂ ਨੂੰ ਭੇਜੀ ਜਾ ਰਹੀ ਹੈ।ਸਟੇਜ਼ ਸੰਚਾਲਨ ਲਾਇਨ ਡਾ: ਪ੍ਰਸ਼ੋਤਮ ਸਾਹਨੀ ਅਤੇ ਲਾਇਨ ਸੀ.ਏ ਅਸ਼ੋਕ ਗਰਗ ਨੇ ਕੀਤਾ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਲਬ ਦੇ ਨਵ-ਨਿਯੁੱਕਤ ਸਕੱਤਰ ਲਾਇਨ ਭੁਪੇਸ਼ ਭਾਰਦਵਾਜ ਅਤੇ ਕੈਸ਼ੀਅਰ ਲਾਇਨ ਰਾਜੀਵ ਸ਼ਰਮਾ ਨੇ ਤਨ-ਮਨ-ਧਨ ਨਾਲ ਯੋਗਦਾਨ ਪਾਇਆ।ਫੰਕਸ਼ਨ ਚੇਅਰਮੈਨ ਲਾਇਨ ਡੀ.ਪੀ ਬਾਰਿਸ਼ ਅਤੇ ਕਲੱਬ ਪ੍ਰਧਾਨ ਲਾਇਨ ਐਸ.ਪੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਸਾਬਕਾ ਜਿਲ੍ਹਾ ਗਵਰਨਰ ਲਾਇਨ ਬੀ.ਐਸ ਸੋਹਲ, ਲਾਇਨ ਡੀ.ਕੇ ਸੂਦ, ਲਾਇਨ ਸੰਜੀਵ ਸੂਦ, ਜਿਲ੍ਹਾ ਪ੍ਰਸ਼ਾਸ਼ਕ ਲਾਇਨ ਅਸ਼ੋਕ ਗਰਗ, ਰੀਜ਼ਨ ਚੇਅਰਮੈਨ ਲਾਇਨ ਵਿਧੂ ਸ਼ੇਖਰ, ਜ਼ੋਨ ਚੇਅਰਪਰਸਨ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਲਾਇਨ ਪਵਨ ਮਦਾਨ, ਲਾਇਨ ਨਰਿੰਦਰ ਸਿੰਘ ਸਾਹਨੀ ਨੇ ਨਿਭਾਈ।
ਇਸ ਮੌਕੇ ਲਾਇਨ ਵਨੀਤ ਬਾਂਸਲ ਪੀ.ਆਰ.ਓ ਨੇ ਦੱਸਿਆ ਕਿ ਲਾਇਨ ਡਾ: ਸੰਜੀਵ ਕਾਂਸਲ, ਲਾਇਨ ਰਾਜੀਵ ਜਿੰਦਲ, ਲਾਇਨ ਸੀ.ਏ ਮੋਹਿਤ ਸ਼ਰਮਾ, ਲਾਇਨ ਵਿਕਾਸ ਗੁਪਤਾ, ਲਾਇਨ ਸੁਸ਼ੀਲ ਗਰਗ, ਲਾਇਨ ਹਰਸ਼ ਗਰਗ, ਲਾਇਨ ਸੁਸ਼ੀਲ ਜੈਨ, ਲਾਇਨ ਸਤੀਸ਼ ਗਰਗ, ਲਾਇਨ ਵਿਨੇ ਅਗਰਵਾਲ ਅਤੇ ਹੋਰ ਕਲੱਬ ਮੈਂਬਰਾਂ ਨੇ ਇਸ ਸਮਾਰੋਹ ਵਿੱਚ ਜਿੰਮੇਵਾਰੀ ਨਾਲ ਕੰਮ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …