ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਮੀਟਿੰਗ ਕਰਕੇ ਸਰਕਾਰ ਤੋ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ 1974 ਤੋਂ ਪਈਆ ਅਸਥੀਆਂ ਦੇ ਦੋ ਕਲਸਾਂ ਨੂੰ ਸੁਨਾਮ ਊਧਮ ਸਿੰਘ ਵਾਲਾ ਵਿੱਚ ਬਣੇ ਮਿਊਜ਼ੀਅਮ ਵਿੱਚ ਲਿਆ ਕੇ ਰੱਖਿਆ ਜਾਵੇ।ਉਨਾਂ ਕਿਹਾ ਕਿ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰਨ ਵਾਲੇ ਦੇਸ਼ ਦੇ ਮਹਾਨ ਕੌਮੀ ਸ਼ਹੀਦ ਨੂੰ ਸਰਕਾਰ ਵੱਲੋਂ ਇੰਨਸਾਫ ਨਹੀ ਦਿੱਤਾ ਜਾ ਰਿਹਾ।ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਸਰਕਾਰ ਨੇ 31 ਜੁਲਾਈ 2021 ਤੇ 31 ਜੁਲਾਈ 2022 ਨੂੰ ਕਾਲਜ ਵਿਚੋਂ ਲਿਜਾ ਕੇ ਇਕ ਦਿਨ ਲਈ ਹੀ ਅਸਥੀਆਂ ਦਾ ਕਲਸ ਨੂੰ ਮਿਊਜ਼ੀਅਮ ਵਿੱਚ ਰੱਖਿਆ ਗਿਆ ਸੀ ਤੇ ਸ਼ਾਮ ਨੂੰ ਵਾਪਸ ਕੀਤਾ ਗਿਆ ਸੀ।ਉਹਨਾ ਕਿਹਾ ਕਿ ਇਹਨਾਂ ਨੂੰ ਪੱਕੇ ਤੌਰ ‘ਤੇ ਮਿਊਜ਼ੀਅਮ ਵਿੱਚ ਰੱਖਿਆ ਜਾਵੇ।
ਮੰਚ ਦੇ ਸਕੱਤਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਮੰਚ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ 25 ਜੁਲਾਈ ਤੋਂ 31 ਜੁਲਾਈ ਤੱਕ ਸ਼ਹੀਦ ਦੀ ਸਹੀ ਸੋਚ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ ਤੇ 31 ਜੁਲਾਈ ਨੂੰ ਸ਼ਹੀਦ ਦੇ ਜੱਦੀ ਘਰ ਅੱਗੇ ਮੰਚ ਵਲੋਂ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …