ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਖਿਡਾਰਣ ਰਿੰਪਲ ਕੌਰ ਨੂੰ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜ਼ਿ.) ਅੰਮ੍ਰਿਤਸਰ ਵੱਲੋਂ ‘ਮਾਣ ਪੰਜਾਬ ਦਾ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਿਦਿਆਰਥਣ ਰਿੰਪਲ ਕੌਰ ਨੂੰ ਉਕਤ ਐਵਾਰਡ ਮਿਲਣ ’ਤੇ ਮੁਬਾਰਕਬਾਦ ਦਿੱਤੀ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਉੱਚੀ ਛਾਲ ਦੀ ਖਿਡਾਰਣ ਰਿੰਪਲ ਕੌਰ (ਕੌਮੀ ਐਥਲੀਟ) ਨੂੰ ਉਪਰੋਕਤ ਖੇਡ ਸੰਸਥਾ ਵਲੋਂ ‘ਮਾਣ ਪੰਜਾਬ ਦਾ ਐਵਾਰਡ’ ਨਾਲ ਸਨਮਾਨਿਆ ਗਿਆ ਹੈ।ਉਨ੍ਹਾਂ ਨੇ ਕਾਲਜ ਖੇਡ ਮੁਖੀ ਪੂਜਾ ਦੁਆਰਾ ਵਿਦਿਆਰਥਣ ਨੂੰ ਕਰਵਾਏ ਸਖ਼ਤ ਅਭਿਆਸ ਦੀ ਪ੍ਰਸੰਸਾ ਕਰਦਿਆਂ ਕਿਹਾ ਰਿੰਪਲ ਕੌਰ ਨੇ ਭੋਪਾਲ ਵਿਖੇ ਹੋਈਆ ਸਕੂਲ ਨੈਸ਼ਨਲ ਖੇਡਾਂ-2023 ’ਚ 1.63 ਉੱਚੀ ਛਾਲ ਲਗਾ ਕੇ ਗੋਲਡ ਮੈਡਲ ’ਤੇ ਕਬਜ਼ਾ ਕਰਦਿਆਂ ਕਾਲਜ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ।ਉਨ੍ਹਾਂ ਕਿਹਾ ਕਿ ਰਿੰਪਲ ਦੀ ਇਸ ਬੇਮਿਸਾਲ ਪ੍ਰਾਪਤੀ ਦਾ ਸਿਹਰਾ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੁਖੀ ਅਤੇ ਅਥਲੈਟਿਕਸ ਕੋਚ ਰਣਕੀਰਤ ਸਿੰਘ ਸੰਧੂ ਦੇ ਸਿਰ ਜਾਂਦਾ ਹੈ।
ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱੱ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾ. ਸੁਰਿੰਦਰ ਕੌਰ ਨੂੰ ਰਿੰਪਲ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਭਵਿੱਖ ’ਚ ਬੁਲੰਦੀਆਂ ਛੂਹਣ ਲਈ ਪ੍ਰੇਰਿਤ ਕੀਤਾ।ਸਪੋਰਟਸ ਕਲੱਬ ਦੇ ਚੇਅਰਮੈਨ ਹਰਦੇਸ਼ ਸ਼ਰਮਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਖੇਡ ਪ੍ਰੋਮੋਟਰ) ਨੇ ਸਾਂਝੇ ਤੌਰ ’ਤੇ ਡਾ. ਸੁਰਿੰਦਰ ਕੌਰ, ਖੇਡ ਮੁਖੀ ਪੂਜਾ ਅਤੇ ਰਿੰਪਲ ਕੌਰ ਨੂੰ ਮੁਬਾਰਕਬਾਦ ਦਿੱਤੀਆਂ।
ਇਸ ਮੌਕੇ ਵਾਇਸ ਪ੍ਰਿੰਸੀਪਲ ਰਵਿੰਦਰ ਕੌਰ ਨੇ ਸ਼ਰਮਾ, ਮੱਟੂ, ਅਮਨਦੀਪ ਸਿੰਘ ਅਤੇ ਦਮਨਪ੍ਰੀਤ ਕੌਰ ਦਾ ਕਾਲਜ ਪਹੁੰਚਣ ਅਤੇ ਰਿੰਪਲ ਕੌਰ ਨੂੰ ਉਕਤ ਐਵਾਰਡ ਨਾਲ ਸਨਮਾਨਿਤ ਕਰਨ ’ਤੇ ਧੰਨਵਾਦ ਕੀਤਾ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …