ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਵਿਖੇ ਸਰੀਰਕ ਤੰਦਰੁਸਤੀ ਸਬੰਧੀ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ’ਚ ਸ਼੍ਰੀਮਤੀ ਹਰਮੀਤ ਕੌਰ ਨੇ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਮਨੀਸ਼ਾ ਮੱਲ੍ਹੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਸਾਂਝੇ ਤੌਰ ’ਤੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸਿਹਤ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਸੰਤੁਲਿਤ ਖੁਰਾਕ, ਚੰਗੀ ਪਾਚਨ ਪ੍ਰਣਾਲੀ ਅਤੇ ਚੰਗੀ ਨੀਂਦ ਦੀ ਭੂਮਿਕਾ ਦਾ ਮੁਲਾਂਕਣ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਜਿਉਣ ਲਈ ਰੁਝੇਵਿਆਂ ਭਰੇ ਸਮੇਂ ’ਚੋਂ ਕੁੱਝ ਸਮਾਂ ਕੱਢ ਕੇ ਕਸਰਤ-ਸੈਰ ਕਰਨਾ, ਤੰਦਰੁਸਤ ਭੋਜਨ ਕਰਨਾ, ਵਧੇਰੇ ਪਾਣੀ ਪੀਣਾ, ਫਾਸਟ ਫੂਡ ਤੋਂ ਪ੍ਰਹੇਜ਼ ਕਰਨਾ, ਤਣਾਅ ਮੁਕਤ ਰਹਿਣ ਲਈ ਯੋਗਾ ਕਰਨਾ, ਮੌਸਮੀ ਫਲਾਂ ਦਾ ਸੇਵਨ ਕਰਨਾ, ਹਫ਼ਤੇ ’ਚ ਇਕ ਵਾਰੀ ਸਰੀਰ ਦੀ ਮਾਲਿਸ਼ ਕਰਨਾ, ਸਵੇਰੇ ਜਲਦੀ ਉਠਣਾ ਆਦਿ ਕਈ ਨਿਯਮਾਂ ਦੇ ਅਪਨਾਉਣ ਨਾਲ ਮਨੁੱਖ ਤੰਦਰੁਸਤ ਰਹਿ ਸਕਦਾ ਹੈ।ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਰੀਰਿਕ ਤੌਰ ’ਤੇ ਫੁਰਤੀਲੇ ਰਹਿਣਾ ਹਰੇਕ ਲਈ ਚੰਗਾ ਹੈ, ਕਿਉਂਕਿ ਤੰਦਰੁਸਤ ਵਿਅਕਤੀ ਹੀ ਸੁਹਿਰਦ ਸਮਾਜ ਸਿਰਜਣਾ ’ਚ ਆਪਣਾ ਅਹਿਮ ਯੋਗਦਾਨ ਪਾ ਸਕਦਾ ਹੈ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਸਿਹਤ ਸਬੰਧੀ ਮਾਹਿਰਾਂ ਦੁਆਰਾ ਵਿਦਿਆਰਥਣਾਂ ਤੇ ਸਟਾਫ਼ ਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਅਤੇ ਸਿੱਖਿਆਦਾਇਕ ਮਹੱਤਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨਸਾਨ ਆਪਣੇ ਕੰਮਾਂ ’ਚ ਇਸ ਕਦਰ ਵਿਅਸਥ ਹੋ ਗਿਆ ਹੈ ਕਿ ਆਪਣੀ ਸਿਹਤ ਸਬੰਧੀ ਬਿਲਕੁੱਲ ਵੀ ਧਿਆਨ ਨਹੀਂ ਰੱਖ ਪਾ ਰਿਹਾ ਹੈ, ਜਿਸ ਕਾਰਨ ਅੱਜ ਜਿਆਦਾਤਰ ਵਿਅਕਤੀ ਮੋਟਾਪਾ, ਬਲੱਡ ਪ੍ਰੈਸ਼ਰ, ਪੇਟ ਨਾਲ ਸਬੰਧਿਤ ਬਿਮਾਰੀਆਂ, ਸਿਰਦਰਦ, ਮਾਨਸਿਕ ਤਣਾਅ, ਅਟੈਕ ਆਦਿ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ।ਇਨ੍ਹਾਂ ਰੋਗਾਂ ਤੋਂ ਬਚਣ ਲਈ ਸਾਰਿਆਂ ਨੂੰ ਆਪਣਾ ਸ਼ੁੱਧ ਤੇ ਸਿਹਤਮੰਦ ਭੋਜਨ ਲੈਣ, ਮੋਬਾਇਲ ਫੋਨ ਦੀ ਲੋੋੜ ਮੁਤਾਬਕ ਵਰਤੋਂ ਕਰਨ, ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪਣੀ ਰੋਜ਼ਮਰ੍ਹਾ ਜ਼ਿੰਦਗੀ ’ਚ ਸ਼ਾਮਿਲ ਕਰਨਾ ਸਮੇਂ ਦੀ ਨਜ਼ਾਕਤ ਹੈੇ, ਤਾਂ ਅਸੀਂ ਸਿਹਤਮੰਦ ਅਤੇ ਤਣਾਅ ਮੁਕਤ ਰਹਿ ਸਕਦੇ ਹਾਂ।ਪ੍ਰਿੰ: ਨਾਨਕ ਸਿੰਘ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media