ਭੀਖੀ, 8 ਅਗਸਤ (ਕਮਲ ਜ਼ਿੰਦਲ) – ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਭੀਖੀ ਅਤੇ ਐਮਜੋਰ ਡੂ ਐਸੋਸੀਏਸ਼ਨ ਵਲੋਂ ਰੌਇਲ ਕਾਲਜ ਬੋੜਾਵਾਲ ਵਿਖੇ ਜਿਲ੍ਹਾ ਕਰਾਟੇ ਚੈਪੀਅਨਸ਼ਿਪ ਕਰਵਾਈ ਗਈ।ਜਿਸ ਵਿੱਚ ਮੁੱਖ ਮਹਿਮਾਨ ਡੀ.ਐਸ.ਪੀ ਪ੍ਰਿਤਪਾਲ ਸਿੰਘ ਸਬ ਡਵੀਜ਼ਨ ਬੁਢਲਾਡਾ ਅਤੇ ਮੈਡਮ ਪਰਮਜੀਤ ਕੌਰ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸਾਰੀਆਂ ਟੀਮਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।ਪਹਿਲੀਆਂ ਪੁਜੀਸ਼ਨਾਂ ਵਿੱਚ ਆਏ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ।ਐਸੋਸਿਏਸ਼ਨ ਚੇਅਰਮੈਨ ਮੈਡਮ ਪਾਇਲ ਅਤੇ ਞਾਇਸ ਚੇਅਰਮੈਨ ਐਡਵੋਕੇਟ ਲਖਵਿੰਦਰ ਸਿੰਘ ਲਖਣਪਾਲ ਨੇ ਆਏ ਮੁੱਖ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ।ਟੂਰਨਾਮੈਂਟ ਵਿੱਚ ਅੱਠ ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਪੰਜਾਬ ਕੌਨਵੈਂਟ ਸਕੂਲ ਝੁਨੀਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਤੇਰਾਂ ਗੋਲਡ ਮੈਡਲ ਜਿੱਤ ਕੇ ਆਲਓਵਰ ਟਰਾਫ਼ੀ ਆਪਣੇ ਨਾਮ ਕੀਤੀ।ਦੂਜੇ ਸਥਾਨ ‘ਤੇ ਸ ਸ ਸ ਸਕੂਲ ਫਾਫੜ੍ਹੇ ਭਾਈ ਕੇ ਦੀ ਟੀਮ ਰਹੀ।ਇਸ ਚੈਂਪੀਅਨਸ਼ਿਪ ਵਿੱਚ ਜਿੰਨਾਂ ਟੀਮਾਂ ਨੇ ਭਾਗ ਲਿਆ, ਉਨਾਂ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ, ਸਰਕਾਰੀ ਹਾਈ ਸਕੂਲ ਚਕੇਰੀਆਂ, ਸ.ਸ ਸਕੂਲ ਭੀਖੀ, ਸ.ਸ ਸਕੂਲ ਕੋਟੜਾ, ਸ.ਸ ਸਕੂਲ ਸਮਾਂਉ, ਸ.ਸ ਸਕੂਲ ਫਫੜੇ ਭੲਾੀ ਕੇ, ਪੰਜਾਬ ਕੌਨਵੈਂਟ ਸਕੂਲ ਝੁਨੀਰ ਅਤੇ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਭੀਖੀ ਦੇ ਬੱਚਿਆਂ ਨੇ ਭਾਗ ਲਿਆ।
ਇਸ ਚੈਂਪੀਅਨਸ਼ਿਪ ਵਿੱਚ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਡਾ. ਮਈਕਲ ਮੌੜ ਕੈਂਪਸ ਬਠਿੰਡਾ, ਲਖਵਿੰਦਰ ਸਿੰਘ ਲਖਣਪਾਲ, ਸਰਬਜੀਤ ਭੀਮਾ, ਗੁਰਵਿੰਦਰ ਰੱਲਾ, ਮਲਕੀਤ ਸਿੰਘ ਸਾਬਕਾ ਐਮ.ਸੀ, ਲਾਭ ਸਿੰਘ ਕਲੇਰ, ਬਲਜਿੰਦਰ ਵਿੱਕੀ ਫੱਤਾ ਮਾਲੋਕਾ ਕੋਚ, ਪਰਮਿੰਦਰ ਹੈਪੀ, ਗੋਬਿੰਦ ਸਿੰਘ ਬਰਨਾਲਾ, ਰਾਜਵਿੰਦਰ ਸਿੰਘ, ਹਰਦੀਪ ਕੋੌਰ, ਹਰਵਿੰਦਰ ਸਿੰਘ ਰਿਕੀ ਪੰਜਾਬ ਪੁਲਿਸ, ਧੰਨਜੀਤ ਸਿੰਘ, ਰੌਇਲ ਕਾਲਜ ਬੋੜਾਵਾਲ ਦਾ ਸਮੂਹ ਸਟਾਫ਼ ਮੌਜ਼ੂਦ ਸੀ।
Check Also
’47 ਦੀ ਵੰਡ ਤੋਂ ਬਾਅਦ ਪੰਜਾਬ ਟੁਕੜਿਆਂ ਕਰਕੇ ਸੁੰਗੜਿਆ – ਛੀਨਾ
ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਨੇ ਮਨਾਇਆ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ …