ਅੰਮ੍ਰਿਤਸਰ, 8 ਅਗਸਤ (ਦੀਪ ਦਵਿੰਦਰ ਸਿੰਘ) – ਡਾਇਰੈਕਟਰ ਭਾਸ਼ਾ ਵਿਭਾਗ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਡਾ: ਪਰਮਜੀਤ ਸਿੰਘ ਕਲਸੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅੰਮ੍ਰਿਤਸਰ ਵਿਖੇ ਸਕੂਲੀ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵਿਦਿਆਰਥੀਆਂ ਨੇ ਬੜੀ ਉਤਸ਼ਾਹ ਸਹਿਤ ਹਿੱਸਾ ਲਿਆ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀ ਯੋਗਤਾ ਦਰਸਾਉਦੇ ਹੋਏ, ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਡਾ. ਕਲਸੀ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਿਰਜਨ (ਕਹਾਣੀ) ਮੁਕਾਬਲੇ ਵਿੱਚ ਮਾਡਰਨ ਹਾਈ ਸਕੂਲ ਦੀ ਵਿਦਿਆਰਥਣ ਦਿਵਰੂਪ ਕੌਰ ਨੇ ਪਹਿਲਾ ਸਥਾਨ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵਨਿਊ ਅੰਮਿ੍ਰਤਸਰ ਦੀ ਵਿਦਿਆਰਥਣ ਅਨੁਮੀਤ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ.ਸੈ ਸਕੂਲ ਰਾਮਸਰ ਰੋਡ ਦੀ ਵਿਦਿਆਰਥਣ ਦਵਿੰਦਰ ਸਿੰਘ ਨੇ ਤੀਜ਼ਾ ਸਥਾਨ ਹਾਸਲ ਕੀਤਾ।
ਪੰਜਾਬੀ ਸਾਹਿਤ ਸਿਰਜਨ (ਲੇਖ) ਮੁਕਾਬਲੇ ਵਿੱਚ ਸ੍ਰੀ ਗੁਰੂ ਨਾਨਕ ਸੀ.ਸੈ.ਸਕੂਲ (ਲੜਕੀਆਂ) ਘਿਓ ਮੰਡੀ ਅੰਮ੍ਰਿਤਸਰ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ ਅੰਮ੍ਰਿਤਸਰ ਦੀ ਵਿਦਿਆਰਥਣ ਰਾਜਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਸੀ.ਸੈ ਸਕੂਲ ਵਡਾਲਾ ਭਿੱਟੇਵੱਡ ਅੰਮ੍ਰਿਤਸਰ ਦੇ ਵਿਦਿਆਰਥੀ ਅੰਮਿਤਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਪੰਜਾਬੀ ਸਾਹਿਤ ਸਿਰਜਨ (ਕਵਿਤਾ) ਮੁਕਾਬਲੇ ਵਿਚ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ ਸੈ ਸਕੂਲ ਰਾਮਸਰ ਰੋਡ ਅੰਮ੍ਰਿਤਸਰ ਦੇ ਵਿਦਿਅਰਥੀ ਮਨਦੀਪ ਸਿੰਘ ਨੇ ਪਹਿਲਾ, ਫੋਰ.ਐਸ ਮਾਡਰਨ ਹਾਈ ਸਕੂਲ ਅੰਮ੍ਰਿਤਸਰ ਲੜਕੀ ਹਰਲੀਨ ਕੌਰ ਨੇ ਦੂਜਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵਨਿਊ ਅੰਮਿ੍ਰਤਸਰ ਲੜਕੇ ਅੰਮਿਤਪਾਲ ਸਿੰਘ ਨੇ ਤੀਜ਼ਾ ਇਨਾਮ ਹਾਸਲ ਕੀਤਾ।
ਪੰਜਾਬੀ ਕਾਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਇਨਾਮ ਖੁਸ਼ੀ ਫੋਰ ਐਸ.ਮਾਡਰਨ ਹਾਈ ਸਕੂਲ ਅੰਮ੍ਰਿਤਸਰ, ਦੂਜਾ ਇਨਾਮ ਸੁਰਪ੍ਰੀਤ ਸਿੰਘ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀ:ਸੈਕੰ:ਸਕਲ ਅੰਮ੍ਰਿਤਸਰ, ਤੀਜਾ ਇਨਾਮ ਮਨਸੀਰਤ ਕੌਰ ਸ੍ਰੀ ਗੁਰੂ ਨਾਨਕ ਸੀ:ਸੈ. ਸਕੂਲ ਲੜਕੀਆਂ ਅੰਮਿ੍ਰਤਸਰ।
ਇਨ੍ਹਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਡਿਊਟੀ ਡਾ. ਰਾਣੀ ਪੰਜਾਬੀ ਡਿਪਾਰਟਮੈਂਟ ਦੇ ਹੈਡ ਬੀ.ਬੀ.ਕੇ ਡੀ.ਏ.ਵੀ ਕਾਲਜ ਅਤੇ ਸਤਿੰਦਰ ਸਿੰਘ ਓਠੀ ਪਜਾਬੀ ਮਾਸਟਰ ਦਿੱਲੀ ਪਬਲਕਿ ਸਕੂਲ ਨੇ ਨਿਭਾਈ।ਸਟੇਜ ਦਾ ਸੰਚਾਲਨ ਬਲਬੀਰ ਸਿੰਘ ਮਿਊਜ਼ਿਕ ਟੀਚਰ ਅਤੇ ਡਾ: ਪਰਮਜੀਤ ਸਿੰਘ ਕਲਸੀ ਜਿਲ੍ਹਾ ਭਾਸ਼ਾ ਅਫ਼ਸਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਿਦਰਪਾਲ ਕੌਰ ਨੇ ਕੀਤਾ।ਅੰਤ ਵਿੱਚ ਸਤਿੰਦਰ ਸਿੰਘ ਓਠੀ ਪੰਜਾਬੀ ਮਾਸਟਰ ਦਿੱਲੀ ਪਬਲਿਕ ਸਕੂਲ ਨੇ ਭਾਸ਼ਾ ਵਿਭਾਗ ਦੇ ਅਜਿਹੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ।ਉਨਾਂ ਵਿਦਿਅਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪ੍ਰਤਿਭਾ ਨੂੰ ਦਰਸਾਉਣ ਲਈ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲਿਆ ਕਰਨ।ਜਿਲ੍ਹਾ ਭਾਸ਼ਾ ਅਫ਼ਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …