Sunday, December 22, 2024

ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਵਿਖੇ ‘ਮੇਰੀ ਮਾਤਾ, ਮੇਰਾ ਦੇਸ਼ ਮੁਹਿੰਮ’

ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ) – ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏ.ਕੇ.ਏ.ਐਮ) ਅਖਅੰ ਲੋਕਾਂ ਦੀ ਅਗਵਾਈ ਵਾਲੀ ਪਹਿਲਕਦਮੀ ਵਜੋਂ ਮਨਾਇਆ ਜਾ ਰਿਹਾ ਹੈ।ਭਾਰਤ ਸਰਕਾਰ ਨੇ ਜਸ਼ਨ ਦੀ ਨਿਰੰਤਰਤਾ ਵਜੋਂ ‘ਮੇਰੀ ਮਾਤਾ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਹੈ।9 ਤੋਂ 15 ਅਗਸਤ 2023 ਤੱਕ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਵਿਖੇ ਥੀਮ ਦੇ ਅਨੁਸਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਨਗਰ ਪੰਚਾਇਤ ਰਾਜਾਸਾਂਸੀ ਵਿਖੇ 10 ਅਗਸਤ 2023 ਨੂੰ `ਵਸੁਧਾ ਵੰਧਨ` ਵਜੋਂ ਧਰਤੀ ਮਾਂ ਦੀ ਪੂਰਤੀ ਲਈ ਦੇਸੀ ਜਾਤੀਆਂ ਦੇ 75 ਬੂਟੇ ਲਗਾ ਕੇ ਅੰਮ੍ਰਿਤ ਵਾਟਿਕਾ ਦਾ ਵਿਕਾਸ ਕੀਤਾ ਗਿਆ।10 ਅਗਸਤ 23 ਨੂੰ ਨਗਰ ਪੰਚਾਇਤ ਰਾਜਾਸਾਂਸੀ ਵਿਖੇ ਪੰਚ ਪ੍ਰਾਣਦਾ ਪ੍ਰਣ ਵੀ ਲਿਆ ਗਿਆ।ਪ੍ਰੋਗਰਾਮ ਵਿੱਚ ਇਲਾਕਾ ਨਿਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ। ਨਗਰ ਪੰਚਾਇਤ ਰਾਜਾਸਾਂਸੀ ਵਿਖੇ `ਵੀਰੋਂ ਕਾ ਵੰਦਨ` ਦੇ ਹਿੱਸੇ ਵਜੋਂ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਨੂੰ 10 ਅਗਸਤ 23 ਨੂੰ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਪ੍ਰੋਗਰਾਮ ਵਿੱਚ ਕੇਂਦਰੀ ਅਤੇ ਰਾਜ ਪੁਲਿਸ ਦੀਆਂ ਤਿੰਨਾਂ ਸੇਵਾਵਾਂ ਤੋਂ ਸੇਵਾਮੁਕਤ ਹੋਏ ਜਵਾਨਾਂ ਨੇ ਭਾਗ ਲਿਆ।15 ਅਗਸਤ 2023 ਨੂੰ ਜਗਤਾਰ ਸਿੰਘ (ਕਾਰਜ਼ਕਾਰੀ ਇੰਜੀਨੀਅਰ) ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਨਹਿਰੂ ਯੁਵਾ ਕੇਂਦਰ ਸੰਗਠਨ ਦੇ ਜਿਲ੍ਹਾ ਯੁਵਾ ਅਫ਼ਸਰ ਸ਼੍ਰੀਮਤੀ ਕੁਲਵਿੰਦਰ ਕੌਰ, ਕਮਿਊਨਿਟੀ ਫੈਸੀਲੀਟੇਟਰ ਦੇ ਪ੍ਰਭਾਵਸ਼ਾਲੀ ਤਾਲਮੇਲ ਨਾਲ ਇਹ ਮੁਹਿੰਮ ਸਫ਼ਲਤਾਪੂਰਵਕ ਚਲਾਈ ਗਈ।ਸਟੇਸ਼ਨ ਦੇ ਸਮੂਹ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਇਲਾਕਾ ਨਿਵਾਸੀਆਂ ਅਤੇ ਪੰਚਾਇਤ ਮੈਂਬਰਾਂ ਦੀ ਪੂਰੀ ਤਨਦੇਹੀ ਨਾਲ ਸ਼ਮੂਲ਼ੀਅਤ ਨੇ ਸਮਾਗਮ ਨੂੰ ਸ਼ਾਨਦਾਰ ਬਣਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …