Sunday, October 6, 2024

ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਮੈਂਟ ਦਾ ਆਖਰੀ ਦਿਨ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ, ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਵੱਖ-ਵੱਖ ਬਲਾਕ ਪੱਧਰ ਟੂਰਨਾਮੈਂਟ ਸੰਪਨ ਹੋਏ।ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਟੂਰਨਾਂਮੈਂਟ ਵਿੱਚ ਕੁੱਲ 8 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱੱਡੀ ਸਰਕਲ ਸਟਾਈਲ, ਖੋ-ਖੋ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਰੱਸਾਕਸੀ) ਕਰਵਾਈਆਂ ਗਈਆਂ।
ਮਿਊਂਸੀਪਲ ਕਾਰਪੋਰੇਸ਼ਨ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਵਿਖੇ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਲਗਭਗ 161 ਖਿਡਾਰੀਆਂ ਨੇ ਭਾਗ ਲਿਆ।ਗੇਮ ਫੁੱਟਬਾਲ ਦੇ 21 ਤੋ 30 ਲੜਕਿਆਂ ਦੇ ਮੁਕਾਬਲੇ ਵਿੱਚ ਖਾਲਸਾ ਫੁੱਟਬਾਲ ਕਲੱਬ ਨੇ ਪਹਿਲਾ ਸਥਾਨ ਅਤੇ ਯੰਗ ਸਟਾਰ ਫੁੱਟਬਾਲ ਕਲੱਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਦੇ 21 ਤੋਂ 30 ਉਮਰ ਵਰਗ ਲੜਕਿਆਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਖਾਲਸਾ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਫਾਰ ਵੁਮੈਨ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਰਈਆ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਸ:ਸੀ:ਸੈ ਸਕੂਲ ਖਲਚੀਆਂ ਵਿਖੇ ਕਰਵਾਏ ਗਏ।ਇਹਨਾਂ ਖੇਡਾਂ ਵਿੱਚ ਲਗਭਗ 104 ਖਿਡਾਰੀਆਂ ਨੇ ਭਾਗ ਲਿਆ।ਗੇਮ ਫੁੱਟਬਾਲ ਵਿੱਚ ਅੰ-21 ਤੋਂ 30 ਸਾਲ ਉਮਰ ਵਰਗ ਵਿੱਚ ਖਿਲਚੀਆਂ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਅਤੇ ਭੋਰਸ਼ੀ ਰਾਜਪੂਤ (ਗ੍ਰਾਮ ਪੰਚਾਇਤ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਮਜੀਠਾ ਵਿੱਚ ਸ੍ਰੀ ਦਸ਼ਮੇਸ਼ ਪਬਲਿਕ ਸੀ:ਸੈ:ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ।ਫੁੱਟਬਾਲ ਦੇ ਅੰ-21 ਤੋ 30 ਸਾਲ ਉਮਰ ਵਿੱਚ ਕੋਟਲਾ ਸੁਲਤਾਨ ਸਿੰਘ ਨੇ ਪਹਿਲਾ ਸਥਾਨ ਅਤੇ ਪਿੰਡ ਮਾਨ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਸਰਕਲ ਸਟਾਈਲ ਵਿੱਚ ਉਮਰ ਵਰਗ 21 ਤੋਂ 30 ਸਾਲ ਵਿੱਚ ਪੰਡੇਰ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਉਮਰ ਵਰਗ 40 ਸਾਲ ਤੋ ਉਪਰ ਵਿੱਚ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਤਰਸਿੱਕਾ ਵਿੱਚ ਸ:ਸੀ:ਸ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਲਗਭਗ 254 ਖਿਡਾਰੀਆਂ ਨੇ ਭਾਗ ਲਿਆ।ਗੇਮ ਵਾਲੀਬਾਲ ਵਿੱਚ ਉਮਰ ਵਰਗ ਅੰ 21 ਤੋਂ 30 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਗਰਾਮ ਪੰਚਾਇਤ ਤਰਸਿੱਕਾ ਨੇ ਪਹਿਲਾ ਸਥਾਨ ਅਤੇ ਬਾਬਾ ਬੀਰ ਸਪੋਰਟਸ ਕਲੱਬ ਟਾਹਲੀ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੇਮ ਰੱਸਾਕਸੀ ਦੇ ਅੰ-41 ਤੋਂ 55 ਸਾਲ ਉਮਰ ਵਰਗ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਗ੍ਰਾਮ ਪੰਚਾਇਤ ਦਸ਼ਮੇਸ਼ ਨਗਰ ਨੇ ਪਹਿਲਾ ਸਥਾਨ ਜਦਕਿ ਮਹਿਲਾਵਾਂ ਦੇ ਮੁਕਾਬਲੇ ਵਿੱਚ ਕੋਟ ਖਹਿਰਾ ਨੇ ਪਹਿਲਾ ਸਥਾਨ ਅਤੇ ਤਰਸਿੱਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਚੌਗਾਵਾਂ ਵਿੱਚ ਬਲਾਕ ਪੱਧਰੀ ਟੂਰਨਾਮਂੈਟ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 80 ਖਿਡਾਰੀਆਂ ਨੇ ਭਾਗ ਲਿਆ।ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-21 ਸਾਲ ਉਮਰ ਵਰਗ ਵਿੱਚ ਗ੍ਰਾਮ ਪੰਚਾਇਤ ਸਾਰੰਗੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਵਾਲੀਬਾਲ ਵਿੱਚ ਅੰ-21 ਤੋਂ 30 ਸਾਲ ਉਮਰ ਵਰਗ ਦੀ 100 ਮੀਟਰ ਦੌੜ ਵਿੱਚ ਗ੍ਰਾਮ ਪੰਚਾਇਤ ਸਾਰੰਗੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗੇਮ ਐਥਲੈਟਿਕਸ ਵਿੱਚ ਅੰ-21 ਤੋਂ 30 ਸਾਲ ਲੜਕਿਆਂ ਦੇ ਉਮਰ ਵਰਗ ਵਿੱਚ ਵੀਰ ਸਿੰਘ ਨੇ ਪਹਿਲਾ ਸਥਾਨ ਅਤੇ ਪ੍ਰਿੰਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ।400 ਮੀਟਰ ਦੌੜ ਵਿੱਚ ਪ੍ਰਿੰਸ ਨੇ ਪਹਿਲਾ ਸਥਾਨ ਅਤੇ ਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …