ਅੰਮਿ੍ਰਤਸਰ, 12 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ 11ਵੀਂ ਸਿਵਲ ਮੂਟ ਕੋਰਟ ਦਾ ਆਯੋਜਨ ਕੀਤਾ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ: ਜਸਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਮੂਟ ਕੋਰਟ ’ਚ ਇੰਦਰਜੀਤ ਸਿੰਘ ਐਰੀ, ਮੁਕੇਸ਼ ਨੰਦਾ, ਸੰਦੀਪ ਕਪੂਰ, ਮਨਦੀਪ ਸਿੰਘ ਅਰੋੜਾ, ਮਨੀਸ਼ ਬਜਾਜ, ਰਾਜਪਾਲ ਸਿੰਘ, ਅਮਨਦੀਪ ਸ਼ਰਮਾ, ਮਨਮੋਹਨ ਪ੍ਰਤਾਪ ਸਿੰਘ ਗਿੱਲ, ਦੀਪਕ ਪਿਪਲਾਨੀ, ਰੁਪੇਸ਼ ਮਹਿੰਦਰੂ, ਰਾਜਨ, ਕਟਾਰੀਆ, ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਦੇ ਸੀਨੀਅਰ ਵਕੀਲ, ਕ੍ਰਿਮੀਨਲ ਮੂਟ ਕੋਰਟਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਸ਼ਿਰਕਤ ਕੀਤੀ।
ਬੀ.ਏ ਐਲ.ਐਲ.ਬੀ (ਐਫ.ਵਾਈ.ਆਈ.ਸੀ) 9ਵੇਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 5 ਟੀਮਾਂ, ਬੀ. ਕਾਮ., ਐਲ. ਐਲ. ਬੀ. (ਐਫ਼.ਵਾਈ.ਆਈ.ਸੀ.) 9ਵਾਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ 3 ਟੀਮਾਂ ਅਤੇ ਐਲ.ਐਲ.ਬੀ. (ਟੀ.ਵਾਈ.ਸੀ) 5ਵੇਂ ਸਮੈਸਟਰ ਦੀਆਂ 3 ਟੀਮਾਂ ਨੇ ਖੱਪਤਕਾਰ ਸੁਰੱਖਿਆ ਐਕਟ, ਮਾਮੂਲੀ ਹਿਰਾਸਤ, ਇਕਰਾਰਨਾਮਾ, ਤਲਾਕ, ਵਿਕਾਰੀ ਦੇਣਦਾਰੀ, ਸੰਵਿਧਾਨ ਕਾਨੂੰਨ ਆਦਿ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਕੇਸ ਪੇਸ਼ ਕੀਤੇ।ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪ੍ਰੈਕਟੀਕਲ ਟ੍ਰੇਨਿੰਗ ਦੇ ਕੋਆਰਡੀਨੇਟਰ ਡਾ. ਸੀਮਾ ਰਾਣੀ, ਡਾ. ਹਰਪ੍ਰੀਤ ਕੌਰ, ਡਾ. ਰਸ਼ਿਮਾ ਚੰਗੋਤਰਾ, ਡਾ. ਪੂਰਨਿਮਾ ਖੰਨਾ, ਡਾ. ਦਿਵਿਆ ਸ਼ਰਮਾ, ਡਾ. ਮੋਹਿਤ ਸੈਣੀ, ਡਾ. ਰੇਨੂੰ ਸੈਣੀ, ਡਾ. ਪਵਨਦੀਪ ਕੌਰ, ਡਾ. ਨਿਧੀ ਸੈਣੀ, ਡਾ. ਗੁਰਜਿੰਦਰ ਕੌਰ, ਡਾ. ਅਨੀਤਾ ਸ਼ਰਮਾ ਅਤੇ ਕਾਲਜ ਦੇ ਸਹਾਇਕ ਪ੍ਰੋਫੈਸਰ ਦੀ ਅਗਵਾਈ ਹੇਠ ਆਪਣੇ ਕੇਸ ਤਿਆਰ ਕੀਤੇ।ਪ੍ਰੀਜ਼ਾਈਡਿੰਗ ਅਫ਼ਸਰਾਂ ਨੇ ਵਿਦਿਆਰਥੀਆਂ ਵਲੋਂ ਮੁਕੱਦਮੇ ਤਿਆਰ ਕਰਨ ਦੀ ਸ਼ਲਾਘਾ ਕਰਦਿਆਂ ਅਦਾਲਤਾਂ ’ਚ ਅਸਲ ਅਭਿਆਸ ਦੌਰਾਨ ਕੇਸਾਂ ਨੂੰ ਤਿਆਰ ਕਰਨ ’ਚ ਸਖ਼ਤ ਮਿਹਨਤ ਕਰਨ ਲਈ ਅਗਵਾਈ ਕੀਤੀ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਪ੍ਰੋ: ਉਤਕਰਸ਼ ਸੇਠ, ਪ੍ਰੋ: ਹਰਜੋਤ ਕੌਰ, ਪ੍ਰੋ: ਹਰਕੰਵਲ ਕੌਰ, ਪ੍ਰੋ: ਜੋਬਨਜੀਤ ਸਿੰਘ, ਪ੍ਰੋ: ਜਸਦੀਪ ਸਿੰਘ, ਪ੍ਰੋ: ਰਿਚਾ ਜੋਸ਼ੀ, ਪ੍ਰੋ: ਹੇਮਾ ਸਿੰਘ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …