ਸਮਰਾਲਾ, 12 ਸਤੰਬਰ (ਇੰਦਰਜੀਤ ਸਿੰਘ ਕੰਗ) – ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਤਹਿਤ ਪੰਜਾਬ ਵਿੱਚ ਵਿਗਿਆਨਕ ਮਧੂ ਮੱਖੀ ਪਾਲਣ ਬਾਰੇ 7 ਦਿਨਾਂ ਦੀ ਸਿਖਲਾਈ 16 ਸਤੰਬਰ 2023 ਤੱਕ ਚੱਲੇਗੀ।ਮਧੂ ਮੱਖੀ ਪਾਲਣ ਟ੍ਰੇਨਿੰਗ ਮਾਲਵਾ ਰਿਜ਼ੋਟਸ ਲੁਧਿਆਣਾ ਰੋਡ ਸਮਰਾਲਾ ਵਿਖੇ ਚੱਲ ਰਹੀ ਹੈ।ਜਿਸ ਨਾਲ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮਿਲਣਗੇ।ਸਾਡਾ ਸਮਾਜ ਖੁਸ਼ਹਾਲੀ ਵੱਲ ਨੂੰ ਵਧੇਗਾ।ਇਹ ਟ੍ਰੇਨਿੰਗ ਬੈਲਿਆਨ ਖਾਦੀ ਗ੍ਰਾਮ ਉਦਯੋਗ (ਰਜਿ.) ਮੁਜ਼ੱਫਰ ਨਗਰ ਦੀ ਇੱਕ ਸੁਸਾਇਟੀ ਦੁਆਰਾ ਆਯੋਜਿਤ ਕੀਤੀ ਗਈ ਹੈ।ਇਹ ਸਪਾਂਸਰਡ ਐਨ.ਏ.ਐਫ਼.ਈ.ਡੀ (ਨੈਸ਼ਨਲ ਐਗਰੀਕਲਚਰਲ ਕੋ ਆਪ: ਮਾਰੀਟਿੰਗ ਫੈਡਰੇਸ਼ਨ ਆਫ਼ ਇੰਡੀਆ ਲਿਮਿ:) ਅਤੇ ਨੈਸ਼ਨਲ ਬੋਰਡ ਬੀ ਸਰਕਾਰ ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤਾ ਗਿਆ ਹੈ।ਇਸ ਟ੍ਰੇਨਿੰਗ ਵਿੱਚ ਵੱਡੀ ਗਿਣਤੀ ‘ਚ ਕਿਸਾਨ ਸ਼ਾਮਲ ਹੋਏ।
ਇਸ ਮੌਕੇ ਰਾਜਿੰਦਰ ਸਿੰਘ ਕਿਸਾਨ ਕੁੱਲੇਵਾਲ, ਕੁਲਵਿੰਦਰ ਸਿੰਘ ਦੀਵਾਲਾ ਆਦਿ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …