ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ‘ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈ’ ਸੰਬਧੀ ਜਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਮੂਹ ਬਲਾਕ ਐਕਟੈਨਸ਼ਨ ਐਜੂਕੇਟਰਾਂ, ਮਲਟੀਪਰਜ਼ ਹੈਲਥ ਸੁਪਰਵਾਈਜਰਾਂ ਅਤੇ ਪੈਰਾਮੈਡੀਕਲ ਵਰਕਰਾਂ ਨੇ ਸ਼ਿਰਕਤ ਕੀਤੀ।ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ ਅਤੇ ਜਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ, ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਪਲਾਸਟਿਕ ਦੀ ਵਰਤੋਂ ਰੋਕਣਾ, ਆਲੇ-ਦੁਆਲੇ ਸਾਫ ਸਫਾਈ ਰੱਖਣਾ, ਹਵਾ ਦੇ ਪ੍ਰਦੂਸ਼ਣ ਨੂੰ ਰੋਕਣਾਂ, ਫਸਲਾਂ ਦੇ ਨਾੜ ਨੂੰ ਅੱਗ ਨਾ ਲਗਾਉਣਾ, ਮੋਟਰ ਗੱਡੀਆਂ ਤੇ ਫੈਕਟਰੀਆਂ ਦਾ ਧੂਆਂ ਆਦਿ ਰੋਕਣਾ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ।ਪ੍ਰਦੂਸ਼ਿਤ ਵਾਤਾਵਰਣ ਕਾਰਣ ਮਨੁੱਖ ਬਹੁਤ ਸਾਰੇ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ, ਜਿਵੇਂ ਕਿ ਫੇਫੜਿਆਂ ਤੇ ਸਾਹ ਦੀਆਂ ਬੀਮਾਰੀਆਂ, ਚਮੜੀ ਦੇ ਰੋਗ, ਦਿਲ ਦੇ ਰੋਗ, ਅੱਖਾਂ ਦੀਆਂ ਬੀਮਾਰੀਆਂ, ਐਲਰਜੀ, ਪੇਟ ਅਤੇ ਦਿਮਾਗ ਦੀਆਂ ਬਿਮਾਰੀਆਂ ਆਦਿ।ਇਸ ਮੌਕੇ ਮਾਈਕ੍ਰੋਬਾਇਲੋਜਿਸਟ ਡਾ. ਗੌਤਮ, ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ ਸੁਖਵਿੰਦਰ ਕੌਰ, ਏ.ਐਮ.ਓ ਰਾਮ ਮਹਿਤਾ, ਏ.ਐਮ.ਓ ਪਵਨ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …