Sunday, July 7, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਟਰੈਵਲ ਮਾਰਟ ਦਾ ਦੌਰਾ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵਿਭਾਗ ਦੇ ਬੈਚਲਰ ਆਫ਼ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੇ ਹਾਲੀਡੇ ਇਨ ਹੋਟਲ ਵਿਖੇ ਆਯੋਜਿਤ ਟਰੈਵਲ ਮਾਰਟ ਦਾ ਦੌਰਾ ਕੀਤਾ।ਇਸ ਆਯੋਜਨ ਦਾ ਮੰਤਵ ਵਿਦਿਆਰਥੀਆਂ ਵਿਚ ਟੂਰਿਜ਼ਮ ਵਿਚ ਸੰਭਾਵਨਾਵਾਂ ਦੀ ਤਲਾਸ਼ ਕਰਨ ਅਤੇ ਇਸ ਨਾਲ ਜੁੜੇ ਹੋਰ ਅਕਾਦਮਿਕ ਤੇ ਵਿਵਹਾਰਕ ਪ੍ਰਕ੍ਰਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਨਾ ਸੀ।ਇਸ ਦੌਰਾਨ ਯਾਤਰੀਆਂ ਦੀਆਂ ਸੁਵਿਧਾਵਾਂ, ਉਨ੍ਹਾਂ ਨੂੰ ਦਰਪੇਸ਼ ਮਸ਼ਕਿਲਾਂ ਤੇ ਹੱਲ ਅਤੇ ਹੋਰ ਯਾਤਾਯਾਤ ਸੇਵਾਵਾਂ ਬਾਰੇ ਦੱਸਿਆ ਗਿਆ।ਇਸ ਟੂਰ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਨਾ ਸਿਰਫ਼ ਸੈਰ-ਸਪਾਟੇ ਦੇ ਵਿਸਥਾਰ ਨੂੰ ਜਾਣਿਆ ਸਗੋਂ ਯਾਤਰੀਆਂ ਅਤੇ ਉਦਯੋਗ ਦੇ ਪੇਸ਼ੇਵਰਾਂ ਦੀਆਂ ਭਵਿੱਖਮੁਖੀ ਦਿਸ਼ਾਵਾਂ ਤਲਾਸ਼ਣ ਦਾ ਯਤਨ ਵੀ ਕੀਤਾ।
ਵੱਖ-ਵੱਖ ਖੇਤਰਾਂ, ਦੇਸ਼ਾਂ ਅਤੇ ਯਾਤਰਾ ਨਾਲ ਸਬੰਧਤ ਕਾਰੋਬਾਰਾਂ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਦਰਸ਼ਕਾਂ ਨਾਲ ਭਰੇ ਇਸ ਹੋਟਲ ਵਿਚ ਪਹੁੰਚਣ `ਤੇ, ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ।ਡਾ. ਮਨਦੀਪ ਕੌਰ, ਮੁਖੀ ਵਿਭਾਗ ਨੇ ਦੱਸਿਆ ਕਿ ਅਜਿਹੇ ਟੂਰ ਜਿਥੇ ਵਿਦਿਆਰਥੀਆਂ ਦੇ ਵਿਵਹਾਰਕ ਗਿਆਨ ਵਿਚ ਵਾਧਾ ਕਰਦੇ ਹਨ ਉਥੇ ਟੂਰਜ਼ਿਮ ਉਦਯੋਗ ਦੀਆਂ ਵੱਖ-ਵੱਖ ਦਿਸ਼ਾਵਾਂ ਜਾਨਣ ਦਾ ਮੌਕਾ ਵੀ ਮਿਲਦਾ ਹੈ।ਉਨ੍ਹਾਂ ਕਿਹਾ ਕਿ ਵਿਭਾਗ ਹਮੇਸ਼ਾਂ ਵਿਦਿਆਰਥੀਆਂ ਨੂੰ ਉਚ ਪਾਏ ਦੀ ਸਿਖਿਆ ਦੇਣ ਲਈ ਵਚਨਬੱਧ ਹੈ ਅਤੇ ਵਿਦਿਆਰਥੀ ਥਿਊਰੀ ਦੇ ਨਾਲ ਨਾਲ ਵਿਵਹਾਰਕਤਾ ਦੇ ਵੀ ਨੇੜੇ ਰਹਿੰਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …