Saturday, December 21, 2024

ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਅਤੇ ਯੂ.ਐਸ.ਐਫ.ਐਸ ਨੇ ਜਿੱਤੇ ਅੰਤਰ-ਵਿਭਾਗੀ ਕੈਰਮ ਮੁਕਾਬਲੇ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਕੈਰਮ (ਲੜਕੇ/ਲੜਕੀਆਂ) ਟੂਰਨਾਮੈਂਟ ਯੂਨੀਵਰਸਿਟੀ ਕੈਂਪਸ ਵਿੱਚ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।ਇਹ ਟੂਰਨਾਮੈਂਟ ਯੂਨੀਵਰਸਿਟੀ ਦੇ ਕੈਂਪਸ ਸਪੋਰਟਸ: ਡੀਨ ਸਟੂਡੈਂਟਸ ਵੈਲਫੇਅਰ ਸਰਕਾਰ ਵੱਲੋਂ ਫਿਟ ਇੰਡੀਆ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ।
ਇੰਚਾਰਜ਼ ਯੁਵਕ ਭਲਾਈ ਅਤੇ ਕੈਂਪਸ ਸਪੋਰਟਸ ਟੀਚਰ ਇੰਚਾਰਜ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਭਾਗ ਵਿੱਚ ਜੀ.ਐਨ.ਡੀ.ਯੂ ਮਿਆਸ ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਵਿਭਾਗ ਅਤੇ ਲੜਕੀਆਂ ਦੇ ਵਰਗ ਵਿੱਚ ਯੂਨੀਵਰਸਿਟੀ ਸਕੂਲ ਆਫ਼ ਫਾਈਨਾਂਸ਼ੀਅਲ ਸਟੱਡੀਜ਼ ਜੇਤੂ ਰਹੇ।ਲੜਕਿਆਂ ਦੇ ਵਰਗ ਵਿੱਚ ਕੰਪਿਊਟਰ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੇ ਦੂਜਾ, ਕੰਪਿਊਟਰ ਸਾਇੰਸ-ਤੀਜਾ ਅਤੇ ਇਲੈਕਟ੍ਰਾਨਿਕਸ ਟੈਕਨਾਲੋਜੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਰਸਾਇਣ ਵਿਭਾਗ ਨੇ ਦੂਜਾ, ਕੰਪਿਊਟਰ ਇੰਜਨੀਅਰਿੰਗ ਟੈਕਨਾਲੋਜੀ- ਤੀਜਾ ਅਤੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਡਾ. ਅਮਨਦੀਪ ਸਿੰਘ ਅਤੇ ਡਾ ਪਰਮਬੀਰ ਸਿੰਘ ਮੱਲ੍ਹੀ ਨੇ ਜੇਤੂਆਂ ਨੂੰ ਟਰਾਫ਼ੀਆਂ ਤਕਸੀਮ ਕੀਤੀਆਂ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …