Monday, July 8, 2024

ਟਾਟਾ ਸਟ੍ਰਾਈਵ ਅਤੇ ਸੀਮੇਂਸ ਕੰਪਨੀ ਨੇ ਸ਼ਹਿਰ ਦੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – ਟਾਟਾ ਸਟ੍ਰਾਈਵ ਅਤੇ ਸੀਮੇਂਸ ਕੰਪਨੀ ਨੇ ਅੰਮ੍ਰਿਤਸਰ ਦੇ ਪ੍ਰਮੁੱਖ ਆਈ.ਟੀ.ਆਈ ਰਣਜੀਤ ਐਵਨਿਊ, ਆਈ.ਟੀ.ਆਈ ਲੋਪੋਕੇ, ਆਈ.ਟੀ.ਆਈ ਰਣੀਕੇ, ਆਈ.ਟੀ.ਆਈ ਅਜਨਾਲਾ ਦੇ ਸਹਿਯੋਗ ਨਾਲ ਹੋਟਲ ਤਾਜ ਸਵਰਨ ਵਿਖੇ ਸ਼ਹਿਰ ਦੇ ਉਦਯੋਗਪਤੀਆਂ ਨਾਲ ਮਿਲਣੀ ਕੀਤੀ।ਧਰਮਵੀਰ, ਪਾਠਕ ਅਤੇ ਉਮੇਸ਼ ਸ਼ਰਮਾ ਨੇ ੳਹਨਾ ਦੀਆਂ ਕੰਪਨੀਆਂ ਞਲੋਂ ਦੇਸ਼ ਅਤੇ ਪੰਜਾਬ ਦੀਆਂ ਆਈ.ਟੀ.ਆਈਜ਼ ਞਿੱਚ ਚੱਲ ਰਹੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਇੰਜੀ. ਸੰਜੀਵ ਸ਼ਰਮਾ, ਆਈ.ਟੀ.ਆਈ ਲੋਪੋਕੇ ਦੇ ਪ੍ਰਿੰਸੀਪਲ ਜਿਤੇਂਦਰ ਸਿੰਘ ਇਸ ਸਮਾਗਮ ਦੇ ਕੋਆਰਡੀਨੇਟਰ ਸਨ।ਉਦਯੋਗਿਕ ਸਿੱਖਿਆ ਵਿਭਾਗ ਦੇ ਜੁਆਇੰਟ ਡਾਇਰੈਕਟਰ ਇੰਜੀ. ਅਮਰਜੀਤ ਸਿੰਘ ਵੀ ਮੁੱਖ ਮਹਿਮਾਨ ਵਜੋਂ ਪੁੱਜੇ ਸਨ।ਉਨ੍ਹਾਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਦਯੋਗਪਤੀਆਂ ਦੇ ਸ਼ੰਕੇ ਦੂਰ ਕੀਤੇ।
ਪ੍ਰਿੰਸੀਪਲ ਇੰਜੀ. ਸੰਜੀਵ ਸ਼ਰਮਾ ਨੇ ਸ਼ਹਿਰ ਦੇ ਪ੍ਰਮੁੱਖ ਉਦਯੋਗਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ, ਉਦਯੋਗਪਤੀ ਕਮਲ ਡਾਲਮੀਆ, ਸੰਦੀਪ ਖੋਸਲਾ, ਪਿਆਰੇ ਲਾਲ ਸੇਠ, ਪ੍ਰੋਸੈਸਿੰਗ ਯੂਨਿਟ ਤੋਂ ਕ੍ਰਿਸ਼ਨ ਕੁਮਾਰ ਕੁੱਕੂ ਸ਼ਰਮਾ, ਫਾਰਮਾਸਿਊਟੀਕਲ ਤੋਂ ਡਾ ਜੇ.ਪੀ ਸਿੰਘ, ਫੋਕਲ ਪੁਆਇੰਟ ਰਬੜ ਇੰਡਸਟਰੀ ਤੋਂ ਡੀ.ਪੀ ਸਿੰਘ, ਅਮਿਤ ਕਪੂਰ, ਸ਼੍ਰੀਮਤੀ ਪ੍ਰਿਯੰਕਾ ਗੋਇਲ, ਗੌਰੀ ਸ਼ੰਕਰ ਇੰਡਸਟਰੀ ਤੋਂ ਮਾਸਟਰ ਰਾਕੇਸ਼, ਸਿੰਘ ਇੰਡਸਟਰੀ ਤੋਂ ਗੁਰਕੰਵਰ ਸਿੰਘ, ਹੋਟਲ ਇੰਡਸਟਰੀ ਤੋਂ ਪਿਊਸ਼ ਕਪੂਰ, ਮੀਡੀਆ ਹਾਊਸ ਐਂਡ ਲਿਵਿੰਗ ਇੰਡੀਆ ਤੋਂ ਸੁਖਅੰਮ੍ਰਿਤ ਸਿੰਘ ਓ.ਸੀ.ਐਮ ਅਤੇ ਹੋਰ ਸਾਰੇ ਉਦਯੋਗਪਤੀਆਂ ਦਾ ਸਵਾਗਤ ਕੀਤਾ।
ਡਿਪਟੀ ਡਾਇਰੈਕਟਰ ਵਿਕਰਮਜੀਤ ਪੀ.ਸੀ.ਐਸ, ਨਰੇਸ਼ ਕੁਮਾਰ ਪੀ.ਸੀ.ਐਸ ਅਤੇ ਤੀਰਥ ਸਿੰਘ, ਡਿਪਟੀ ਸੀ.ਈ.ਓ ਅਤੇ ਜਿਲ੍ਹਾ ਉਦਯੋਗ ਕੇਂਦਰ ਤੋਂ ਸ੍ਰੀਰੋਹਿਤ ਮਹਿੰਦਰੂ, ਸਰਕਾਰੀ ਆਈ.ਟੀ.ਆਈ ਬੇਰੀ ਗੇਟ ਵੂਮੈਨ ਦੇ ਪ੍ਰਿੰਸੀਪਲ ਨਵਜੋਤ ਸਿੰਘ ਅਤੇ ਪ੍ਰਿੰਸੀਪਲ ਆਰਟਸ ਐਂਡ ਕਰਾਫਟ ਹਾਜ਼ਰ ਸਨ।ਉਦਯੋਗਪਤੀਆਂ ਨੇ ਆਈ.ਟੀ.ਆਈ ਦੇ ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਨਵੀਨਤਮ ਤਰੀਕੇ ਨਾਲ ਮਸ਼ੀਨਰੀ ਦੀ ਸਿਖਲਾਈ ਦੇਣ ਲਈ ਸਹਿਮਤੀ ਪ੍ਰਗਟਾਈ।ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੀਆਂ ਪੁਰਾਣੀਆਂ ਮਸ਼ੀਨਾਂ ਇਨ੍ਹਾਂ ਸੰਸਥਾਵਾਂ ਨੂੰ ਦੇਣ ਲਈ ਤਿਆਰ ਹਨ।
ਅੰਤ ‘ਚ ਇੰਜੀਨੀਅਰ ਜਿਤੇਂਦਰ ਸਿੰਘ, ਪ੍ਰਿੰਸੀਪਲ ਆਈ.ਟੀ.ਆਈ ਲੋਪੋਕੇ ਨੇ ਮੁੱਖ ਮਹਿਮਾਨ, ਉਦਯੋਗਪਤੀਆਂ, ਆਈ.ਟੀ.ਆਈ ਸਟਾਫ ਅਤੇ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …