ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – ਉਦਾਸੀਨ ਸੰਪ੍ਰਦਾਇ ਨਾਲ ਸੰਬਧਿਤ ਗੱਦੀ ਨਸ਼ੀਨ ਸਾਧੂ ਸੰਤਾਂ ਵਲੋਂ ਪ੍ਰਾਚੀਨ ਉਦਾਸੀਨ ਮਹਾਂ ਮੰਡਲ ਪੰਜਾਬ ਦਾ ਪੁਨਰਗਠਨ ਕੀਤਾ ਗਿਆ ਹੈ।ਜਿਸ ਦਾ ਪ੍ਰਧਾਨ ਮਹੰਤ ਦਿਗੰਬਰ ਮੁਨੀ ਅੰਮ੍ਰਿਤਸਰ ਅਤੇ ਜਰਨਲ ਸਕੱਤਰ ਮਹਾਂ ਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ ਸ਼ੇਰੋਂ ਨੂੰ ਚੁਣਿਆ ਗਿਆ ਹੈ।
ਨਵ-ਨਿਯੁੱਕਤ ਜਰਨਲ ਸਕੱਤਰ ਅਤੇ ਸ਼੍ਰੀ ਚੰਦਰ ਗਊਸ਼ਾਲਾ ਸ਼ੇਰੋਂ ਦੇ ਮੁੱਖ ਸੇਵਾਦਾਰ ਮਹਾਂ ਮੰਡਲੇਸ਼ਵਰ ਡਾ. ਸਵਾਮੀ ਚੰਦਰ ਮੁਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰਨਾਂ ਚੁਣੇ ਗਏ ਅਹੁੱਦੇਦਾਰਾਂ ਵਿੱਚ ਮਹੰਤ ਜਮਨਾ ਦਾਸ ਦੁੰਨੇਵਾਲਾ ਨੂੰ ਮੀਤ ਪ੍ਰਧਾਨ, ਮਹੰਤ ਤਿਲਕ ਦਾਸ `ਤੇ ਮਹੰਤ ਮੱਘਰ ਦਾਸ ਖੁੱਡੀ ਕਲਾਂ ਨੂੰ ਸਹਾਇਕ ਸਕੱਤਰ, ਮਹੰਤ ਵਰਿੰਦਰ ਮੁਨੀ ਫੇਰੂਮਾਨ ਨੂੰ ਖਜ਼ਾਨਚੀ, ਮਹੰਤ ਪ੍ਰਤਾਪ ਦਾਸ ਅੰਮ੍ਰਿਤਸਰ ਸਹਾਇਕ ਖਜਾਨਚੀ, ਕ੍ਰਿਸ਼ਨ ਦਾਸ ਪੂਹਲਾ ਨੂੰ ਮੁੱਖ ਬੁਲਾਰਾ, ਮਹੰਤ ਪ੍ਰਸ਼ੋਤਮ ਦਾਸ ਮਾਨਸਾ, ਮਹਾਂ ਮੰਡਲੇਸ਼ਵਰ ਮਹੰਤ ਜੋਗਿੰਦਰਾ ਨੰਦ ਸੰਗਰੀਆ, ਮਹੰਤ ਗਿਆਨ ਦਾਸ ਜੱਜਲ ਅਤੇ ਮਹੰਤ ਬਲਵਿੰਦਰ ਦਾਸ ਮੁਲਾਂਪੁਰ ਸਹਾਇਕ ਮੁੱਖ ਬੁਲਾਰੇ ਚੁਣੇ ਗਏ ਹਨ।ਇਸ ਤੋਂ ਇਲਾਵਾ ਮਹੰਤ ਸੇਵਾ ਦਾਸ ਕੋਟਫੱਤਾ ਨੂੰ ਸਰਪ੍ਰਸਤ, ਮਹੰਤ ਆਤਮਾ ਦਾਸ, ਮਹੰਤ ਅਵਤਾਰ ਦਾਸ ਨੱਥੂਪੁਰ, ਮਹੰਤ ਸੁਖਦੇਵ ਮੁਨੀ, ਮਹੰਤ ਗੋਪਾਲ ਦਾਸ ਛੱਤੇਵਾਲਾ, ਮਹੰਤ ਸਰੂਪਾਨੰਦ, ਮਹਾਂ ਮੰਡਲੇਸ਼ਵਰ ਮਹੰਤ ਸ਼ਾਂਤਾ ਨੰਦ ਜਲੰਧਰ, ਮਹੰਤ ਹਰੀ ਦਾਸ ਮਾਹਲਪੁਰ ਅਤੇ ਮਹੰਤ ਗੁਰਮੇਲ ਦਾਸ ਔਤਾਂਵਾਲੀ ਸਹਾਇਕ ਸਰਪ੍ਰਸਤ ਚੁਣੇ ਗਏ ਹਨ।
ਮਹਾਂਪੁਰਸ਼ਾਂ ਦੀ ਚੋਣ ‘ਤੇ ਮਹੰਤ ਰਾਮ ਗਿਰ ਹਸਨਪੁਰ, ਮਹੰਤ ਬਾਮ ਗਿਰ ਨਮੋਲ, ਮਹੰਤ ਮੱਖਣ ਮੁਨੀ ਡੂੰਮ, ਮਹੰਤ ਜਗਦੀਸ਼ ਗਿਰ ਛਾਹੜ ਅਤੇ ਮਹੰਤ ਜਗਤਾਰ ਦਾਸ ਛਿਛਰੋਲੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …