ਭੀਖੀ, 17 ਸਤੰਬਰ (ਕਮਲ ਜ਼ਿੰਦਲ) – ਖ਼ਾਲਸਾ ਫ਼ਾਰਮ ਭੀਖੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕਲੌਨੀ ਨੇੜੇ ਬਿਜਲੀ ਗਰਿੱਡ ਭੀਖੀ ਰਿਹਾਇਸ਼ ਬਾਬਾ ਹਰਜਿੰਦਰ ਸਿੰਘ ਵਿਖੇ ਸਮੂਹ ਸਾਧੂ ਮਹਾਂਪੁਰਖ, ਗੁਣੀ-ਗਿਆਨੀ ਅਤੇ ਪ੍ਰਚਾਰਕ ਜਥਿਆਂ ਦੀ ਅਹਿਮ ਇਕੱਤਰਤਾ ਹੋਈ।ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲਿਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਆਏ ਹੋਏ ਸਮੂਹ ਸਾਧੂ ਮਹਾਂਪੁਰਖਾਂ ਨੂੰ ਗੁਰੂ ਕੇ ਲੰਗਰ ਛਕਾਏ ਗਏ।ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਭਵਿੱਖ ਵਿੱਚ ਵਿਸ਼ੇਸ਼ ਉਪਰਾਲੇ ਕਰਨ ਅਤੇ ਬਾਣੀ ਦਾ ਪ੍ਰਚਾਰ ਕਰ ਰਹੇ ਸਿੰਘਾਂ ਨੂੰ ਭਵਿੱਖ ਵਿੱਚ ਆ ਰਹੀਆਂ ਪ੍ਰਰੇਸ਼ਾਨੀਆਂ ਸਬੰਧੀ ਅਹਿਮ ਵਿਚਾਰ ਕੀਤੇ ਗਏ।ਸਰਬ ਰੋਗ ਕਾ ਅਉਖਦ ਨਾਮ ਗੁਰਮਤਿ ਸਮਾਗਮ ਜਲਦੀ ਪੂਰੇ ਪੰਜਾਬ ਵਿੱਚ ਪਿੰਡ ਪਿੰਡ ਕਰਨ ਸੰਬੰਧੀ ਵਿਸ਼ੇਸ਼ ਫ਼ੈਸਲੇ ਲਏ ਗਏ।ਹੋਰ ਬੇਅੰਤ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਭਵਿੱਖ ਵਿੱਚ ਕਰਨ ਸਬੰਧੀ ਵਿਚਾਰਾਂ ਹੋਈਆਂ ਪਹੁੰਚੇ ਹੋਏ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਸਾਰੇ ਹੀ ਸਾਧੂ ਮਹਾਂਪੁਰਖਾਂ ਦਾ ਸਨਮਾਨ ਕੀਤਾ ਗਿਆ।
ਇਸ ਸਮੇਂ ਬਾਬਾ ਹਰਜਿੰਦਰ ਸਿੰਘ ਖ਼ਾਲਸਾ ਫ਼ਾਰਮ ਭੀਖੀ ਵਾਲੇ ਸੀਨੀਅਰ ਮੀਤ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ ਪੰਜਾਬ, ਬਾਬਾ ਰਣਜੋਤ ਸਿੰਘ ਉਦਾਸੀਨ ਸੰਗਰੂਰ ਵਾਲੇ, ਬਾਬਾ ਸਤਨਾਮ ਸਿੰਘ ਬਲੀਆਂ ਵਾਲੇ ਪ੍ਰਧਾਨ, ਇੰਟਰਨੈਸ਼ਨ ਪੰਥਕ ਦਲ ਧਾਰਮਿਕ ਵਿੰਗ, ਬਾਬਾ ਪਰਮਜੀਤ ਸਿੰਘ ਪੇਦਨੀ, ਬਾਬਾ ਮਹਿੰਦਰ ਸਿੰਘ ਕਹੇਰੂ, ਬਾਬਾ ਗੁਰਪਾਲ ਸਿੰਘ ਭੁੱਚੋ, ਬਾਬਾ ਸੁਖਪਾਲ ਸਿੰਘ ਸੇਖਾ, ਬਾਬਾ ਜਗਸੀਰ ਸਿੰਘ ਸਮਾਣਾ, ਬਾਬਾ ਗਿਆਨ ਦਾਸ ਸੇਲਬਰਾਹ, ਬਾਬਾ ਭੀਮ ਸਿੰਘ ਹਰੀਗੜ੍ਹ, ਬਾਬਾ ਕੁਲਦੀਪ ਸਿੰਘ ਮਾਡਲ ਟਾਊਨ, ਬਾਬਾ ਡਿੰਪਲ ਸਿੰਘ ਬਰਨਾਲਾ, ਬਾਬਾ ਭੋਲਾ ਸਿੰਘ ਝਾੜੋਂ, ਗਿਆਨੀ ਗੁਰਵਿੰਦਰ ਸਿੰਘ ਖੇੜੀ ਚਾਲਾਂ, ਰਾਗੀ ਗੁਰਦੀਪ ਸਿੰਘ ਬਨਭੌਰਾ, ਗ੍ਰੰਥੀ ਹਰਜਿੰਦਰ ਸਿੰਘ ਦੇਸੂ, ਭਾਈ ਬਲਵਿੰਦਰ ਸਿੰਘ ਸਦਰਦੀਨ ਬਲਾਕ ਪ੍ਰਧਾਨ ਮਮਦੋਟ, ਭਾਈ ਤਰਸੇਮ ਪਾਲ ਸਿੰਘ ਬਲਾਕ ਸਕੱਤਰ ਮਮਦੋਟ, ਭਾਈ ਸਾਹਿਬ ਸਿੰਘ ਪ੍ਰੈਸ ਸਕੱਤਰ ਬਲਾਕ ਮਮਦੋਟ, ਭਾਈ ਗੁਰਲਾਲ ਸਿੰਘ ਝਾੜੋਂ, ਬੀਬੀ ਗੁਰਪ੍ਰੀਤ ਕੌਰ ਸੁਨਾਮ, ਭਾਈ ਭਿੰਦਰ ਸਿੰਘ ਜਵਾਹਰਕੇ, ਭਾਈ ਬੱਬੂ ਸਿੰਘ ਕੋਰਵਾਲਾ, ਸਮਾਜ ਸੇਵੀ ਸਰਪੰਚ ਬਲਜਿੰਦਰ ਸਿੰਘ ਘਾਲੀ, ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਕਲਗੀਧਰ ਬਰਨਾਲਾ, ਗੁਰਵਿੰਦਰ ਸਿੰਘ ਭੀਖੀ, ਜੀਵਨ ਸਿੰਘ ਭੀਖੀ, ਗੁਰਦੀਪ ਸਿੰਘ ਭੀਖੀ ਅਤੇ ਆਦਿ ਸੰਗਤਾਂ ਹਾਜ਼ਰ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’
ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …