Thursday, May 29, 2025
Breaking News

15 ਸਾਲ ਪੁਰਾਣੇ ਡੀਜ਼ਲ ਆਟੋ, ਨੂੰ ‘ਈ-ਆਟੋ’ ‘ਚ ਬਦਲਣ ਦਾ ਰੁਝਾਨ ਵਧਿਆ – ਸੀ.ਈ.ਓ ਰਾਹੁਲ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਸੀ.ਈ.ਓ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਕਮ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਰਾਹੁਲ ਨੇ ਦੱਸਿਆ ਹੈ ਕਿ ‘ਰਾਹੀ ਸਕੀਮ’ ਤਹਿਤ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋ ਨਾਲ ਬਦਲਿਆ ਜਾਣਾ ਹੈ।ਇਸ ਵਾਸਤੇ ਸਰਕਾਰ ਵਲੋਂ 1.40 ਲੱਖ ਰੁਪਏ ਦੀ ਸਬਸਿਡੀ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦੇ ਲਾਭ ਮਿਲ ਰਹੇ ਹਨ। ਇਸ ਸਕੀਮ ਨਾਲ ਸ਼ਹਿਰ ਵਿੱਚ ਵਧ ਰਹੇ ਪ੍ਰਦੂਸ਼ਣ ਦੀ ਰੋਕਥਾਮ, ਸ਼ਹਿਰੀਆਂ ਅਤੇ ਇਥੇ ਆਉਣ ਵਾਲੇ ਸ਼ਰਧਾਲੂਆਂ ਤੇ ਯਾਤਰੂਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਸਹਾਈ ਹੈ।ਉਹਨਾਂ ਕਿਹਾ ਕਿ ਸਰਕਾਰ ਹਰ ਇਕ ਸਕੀਮ ਲੋਕਾਂ ਦੀ ਭਲਾਈ ਲਈ ਬਣਾਉਂਦੀ ਹੈ ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਦੇ ਵਸੀਲੇ ਵਧਣ ਅਤੇ ਲੋਕਾਂ ਦੀ ਕਮਾਈ ਵਿੱਚ ਵੀ ਵਾਧਾ ਹੋ ਸਕੇ।ਉਹਨਾਂ ਦੱਸਿਆ ਕਿ ‘ਰਾਹੀ ਸਕੀਮ’ ਅਧੀਨ ‘ਈ-ਆਟੋ’ ਪ੍ਰਤੀ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਦਾ ਰੁਝਾਨ ਵਧਿਆ ਹੈ ਅਤੇ ਪਿਆਜਿਓ, ਮਹਿੰਦਰਾ ਅਤੇ ਅਤੁੱਲ ਕੰਪਨੀਆਂ ਦੇ ‘ਈ-ਆਟੋ’ ਦੀ ਸੇਲ ਵਿੱਚ ਵੀ ਵਾਧਾ ਹੋਇਆ ਹੈ। ‘ਈ-ਆਟੋ’ ਵੇਚਣ ਲਈ ਦੇਸ਼ ਦੀਆਂ ਕਈ ਅਹਿਮ ਕੰਪਨੀਆਂ ਵੀ ਆ ਰਹੀਆ ਹਨ, ਜਿਨ੍ਹਾਂ ਨੂੰ ਜਲਦ ਹੀ ‘ਰਾਹੀ ਸਕੀਮ’ ਅਧੀਨ ਇੰਪੈਨਲਡ ਕੀਤਾ ਜਾਵੇਗਾ।
ਕਮਿਸ਼ਨਰ ਰਾਹੁਲ ਨੇ ਸਾਰੇ 15 ਸਾਲ ਪੁਰਾਣੇ ਡੀਜਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਰਾਹੀ ਸਕੀਮ ਅਧੀਨ ਦਿੱਤੀ ਜਾ ਰਹੀ 1.40 ਲੱਖ ਰੁਪਏ ਦੀ ਸਬਸਿਡੀ ਅਤੇ ਲੋਕ ਭਲਾਈ ਸਕੀਮਾਂ ਦੇ ਲਾਭ ਲੈ ਕੇ ਆਪਣੇ ਪੁਰਾਣੇ ਡੀਜ਼ਲ ਆਟੋ ਨੂੰ ਆਪਣੀ ਮਨਪਸੰਦ ਕੰਪਨੀ ਦੇ ਈ-ਆਟੋ ਨਾਲ ਬਦਲ ਲੈਣ ਤਾਂ ਜੋ ਗੁਰੂ ਦੀ ਨਗਰੀ ਪ੍ਰਦੁਸ਼ਣ ਮੁਕਤ ਹੋ ਸਕੇ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …