ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ।ਪੰਜਾਬ ਦੀ ਇਸ ਟੀਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਬਹੁਤ ਹੀ ਖ਼ਾਸ ਅਤੇ ਨਜ਼ਦੀਕੀ ਆਗੂ ਡਾ. ਜਗਮੋਹਨ ਸਿੰਘ ਰਾਜੂ ਰਿਟਾ. ਆਈ.ਏ.ਐਸ ਅਫਸਰ ਨੂੰ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਅਹੁੱਦਾ ਮਿਲਣ ਤੋਂ ਬਾਅਦ ਅੱਜ ਡਾਕਟਰ ਜਗਮੋਹਨ ਸਿੰਘ ਰਾਜੂ ਦਾ ਅੰਮ੍ਰਿਤਸਰ ਪਹੁੰਚਣ ‘ਤੇ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਭਾਜਪਾ ਦੇ ਜਿਲ੍ਹਾ ਸਕੱਤਰ ਹਰਜਿੰਦਰ ਸਿੰਘ ਰਾਜਾ ਅਤੇ ਸਾਥੀਆਂ ਵਲੋਂ ਸਿਰੋਪਾਓ ਅਤੇ ਕਿਰਪਾਨ ਭੇਟ ਕਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਗੋਬਿੰਦ ਨਗਰ ਮੰਡਲ ਦੇ ਪ੍ਰਧਾਨ ਰਮਨ ਰਾਠੌਰ, ਬਲਜਿੰਦਰ ਸਿੰਘ ਬੱਬੂ, ਰਾਜ ਮਸੌਣ, ਸੋਨੂੰ ਗਿੱਲ, ਜਸਪਾਲ ਸਿੰਘ ਪਟਨਾ, ਪਰਮਜੀਤ ਸਿੰਘ ਸਰਪ੍ਰਸਤ, ਜਸਪਾਲ ਸਿੰਘ ਸ਼ੰਟੂ, ਵਾਰਿਸ ਰਾਜਪੂਤ, ਰਾਜਬੀਰ ਆਦਿ ਹਾਜ਼ਰ ਸਨ।
Check Also
ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ
ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …