Sunday, June 23, 2024

ਭਰਾ ਦੀ ਯਾਦ ਨੂੰ ਸਮਰਪਿਤ ਬ੍ਰਹਮ ਭੋਜਨ ਕਰਵਾਇਆ

ਭੀਖੀ, 20 ਸਤੰਬਰ (ਕਮਲ ਜ਼ਿੰਦਲ) – ਗੁਰਦਿੱਤਾ ਭਵਨ ਪੁਰਾਣਾ ਬਜ਼ਾਰ ਵਿਖੇ ਸਥਾਨਕ ਨਿਵਾਸੀ ਸ੍ਰੀਮਤੀ ਸਰੋਜ਼ ਰਾਣੀ ਪਤਨੀ ਸਤੀਸ਼ ਕੁਮਾਰ ਨੇ ਦੀਦੀ ਰੁਪਿੰਦਰ ਅਤੇ ਦੀਦੀ ਸਪਨਾ ਰਾਹੀਂ ਬ੍ਰਹਮ ਭੋਜਨ ਕਰਵਾਇਆ।ਮਾਸਟਰ ਸਤੀਸ਼ ਕੁਮਾਰ ਨੇ ਇਸ ਬ੍ਰਹਮ ਭੋਜਨ ਵਿੱਚ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਪ੍ਰੋਗਰਾਮ ਵਿੱਚ ਉਨਾਂ ਦੇ ਪੁੱਤਰ ਹਨੀਸ਼ ਗਰਗ, ਨੂੰਹ ਸੀਮਾ ਗਰਗ, ਪੋਤਰਾ ਅਰਮਾਨ ਗਰਗ, ਬੇਟੀ ਡਾ: ਮਿਨਾਕਸ਼ੀ ਗੋਇਲ ਅਤੇ ਜਵਾਈ ਡਾ: ਕਨੂੰ ਗੋਇਲ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਰਿਸ਼ਤੇਦਾਰਾਂ ਵਿੱਚ ਸਮੂਹ ਸਿੰਗਲਾ ਪਰਿਵਾਰ ਅਤੇ ਗਰਗ ਪਰਿਵਾਰ ਰੱਲਾ ਨੇ ਸ਼ਾਮਲ ਹੋਏ।
ਸਥਾਨਕ ਵਿੱਦਿਆ ਭਾਰਤੀ ਸਕੂਲ ਦੀ ਮੈਨੇਜਮੈਂਟ, ਦੋਵਾਂ ਸਕੂਲਾਂ ਦੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ ਅਤੇ ਸੰਜੀਵ ਕੁਮਾਰ, ਵਿਦਿਆ ਸਾਗਰ ਕਾਲਜ ਦੀ ਮੈਨੇਜਮੈਂਟ ਕਮੇਟੀ, ਸ਼ਿਵਜੀ ਮਹਿਲਾ ਮੰਡਲ ਅਤੇ ਹਨੂੰਮਾਨ ਮੰਦਰ, ਕਮੇਟੀ ਨੇ ਵੀ ਸ਼ਮੂਲੀਅਤ ਕੀਤੀ।ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਡਾ: ਯਸ਼ਪਾਲ ਸਿੰਗਲ (ਮੋੜਾ ਵਾਲੇ), ਜੀਤ ਸਿੰਘ ਚਾਵਲਾ, ਵੀਨਾ ਚਾਵਲਾ, ਸਰਵਹਿੱਤਾਰੀ ਵਿੱਦਿਆ ਮੰਦਰ, ਭੀਖੀ ਦੇ ਪ੍ਰਿੰਸੀਪਲ ਗਗਨਦੀਪ ਪਰਾਸ਼ਰ, ਐਕਸੀਅਨ ਬਲਵੀਰ ਚੰਦ ਸਿੰਗਲਾ, ਸੀਮਾ ਗਰਗ, ਐਡਵੋਕੇਟ ਮਨੋਜ ਸਿੰਗਲਾ ਅਤੇ ਐਡਵੋਕੇਟ ਵਰਿੰਦਰ ਸਿੰਗਲਾ ਨੇ ਆਪਣੇ ਵਿਚਾਰ ਪੇਸ਼ ਕੀਤੇ।ਬ੍ਰਹਮਕੁਮਾਰੀ ਦੀਦੀ ਰੁਪਿੰਦਰ, ਦੀਦੀ ਸਪਨਾ ਨੇ ਆਪਣੇ ਪ੍ਰਵਚਨ ਸੁਣਾਏ ਅਤੇ ਮੋਹਨ ਸੋਨੀ ਨੇ ਆਪਣਾ ਸੰਗੀਤ ਪੇਸ਼ ਕੀਤਾ।
ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਸ਼੍ਰੀਮਤੀ ਸਰੋਜ਼ ਰਾਣੀ ਨੇ ਆਪਣੇ ਭਰਾ ਦੀ ਜੀਵਨੀ ‘ਤੇ ਚਾਨਣਾ ਪਾਇਆ।ਸਤੀਸ਼ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …