ਇੱਕ ਵਾਰ ਕਾਲੋਨੀ ਵਾਲਿਆਂ ਆਪਣਾ ਮੋਹਤਬਰ ਚੁਣਨਾ ਸੀ।ਮੋਹਤਬਰ ਬਣਨ ਲਈ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਚੋਣ ਕਮੇਟੀ ਨੇ ਇੰਟਰਵਿਊ ਰੱਖ ਲਈ।ਪਹਿਲਾ ਉਮੀਦਵਾਰ ਇੰਟਰਵਿਊ ਦੇਣ ਲਈ ਆਇਆ ਤਾਂ ਉਸ ਨੂੰ ਚੋਣ ਕਮੇਟੀ ਨੇ ਸਵਾਲ ਕੀਤਾ। “ਕਿ ਕਿਸੇ ਥਾਂ `ਤੇ ਅੱਗ ਲੱਗ ਗਈ ਹੈ।ਅੱਗ ਬਝਾਉਣ ਲਈ ਤੁਸੀਂ ਕੀ ਯਤਨ ਕਰੋ-ਗੇ?” ਉਸਨੇ ਜੁਆਬ ਦਿੱਤਾ, ਕਿ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਆਉਣ ਲਈ ਕਹਾਂ-ਗਾ ਦੂਸਰੇ ਉਮੀਦਵਾਰ ਨੂੰ ਵੀ ਉਹੀ ਸਵਾਲ ਕੀਤਾ ਗਿਆ, ਉਸਨੇ ਕਿਹਾ “ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕਰਾਂ-ਗਾ ਤੇ ਨਾਲ ਆਪ ਵੀ ਅੱਗ ਬੁਝਾਉਣ ਲਈ ਉਹਨਾਂ ਕਰਮਚਾਰੀਆਂ ਨਾਲ਼ ਸਹਿਯੋਗ ਕਰਾਂ-ਗਾ”।ਬਾਕੀ ਉਮੀਦਵਾਰਾਂ ਨੇ ਵੀ ਇੰਟਰਵਿਊ ਵਿੱਚ ਆਪੋ-ਆਪਣੀ ਡਫਲੀ ਵਜਾਈ।ਕਿਸੇ ਨੇ ਕਿਹਾ ਕਿ ਮੇਰਾ ਸਾਰਾ ਪਰਿਵਾਰ ਹੀ ਅੱਗ ਬੁਝਾਉਣ ਵਿੱਚ ਲੱਗ ਜਾਵੇਗਾ।ਕਿਸੇ ਨੇ ਕਿਹਾ ਸਾਰੇ ਪਿੰਡ ਨੂੰ ਅੱਗ ਬੁਝਾਉਣ ਲਈ ਆਪਣੇ ਨਾਲ ਲਾਵਾਂ-ਗਾ।ਇਹੋ ਸਵਾਲ ਅਖੀਰਲੇ ਉਮੀਦਵਾਰ ਨੂੰ ਕੀਤਾ ਗਿਆ ਤਾਂ ਉਸ ਨੇ ਬੜੀ ਹਲੀਮੀ ਅਤੇ ਉਦਾਸੀ ਭਰੇ ਲਹਿਜ਼ੇ ਨਾਲ ਜੁਆਬ ਦਿੱਤਾ ਕਿ ਮੈਂ ਕਹਾਂ-ਗਾ, ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇ-ਗਾ। ਭਰੋਸਾ ਰੱਖੋ, ਅਸੀਂ ਤੁਹਾਡੇ ਨਾਲ ਹਾਂ —। ਭਰੋਸਾ ਦੇਣ ਵਾਲੇ ਨੂੰ ਚੋਣ ਕਮੇਟੀ ਵਲੋਂ ਯੋਗ ਉਮੀਦਵਾਰ ਚੁਣਦੇ ਹੋਏ ਕਾਲੋਨੀ ਦਾ ਮੋਹਤਬਰ ਚੁਣ ਲਿਆ ਗਿਆ—–।2109202304
ਸੁਖਬੀਰ ਸਿੰਘ ਖੁਰਮਣੀਆਂ
53, ਗੁਰੂ ਹਰਿਗੋਬਿੰਦ ਐਵਨਿਊ ਪੈਰਾਡਾਈਜ਼ 2
ਛੇਹਰਟਾ, ਅੰਮ੍ਰਿਤਸਰ-143105