Saturday, December 21, 2024

‘ਖੇਡਾਂ ਵਤਨ ਪੰਜਾਬ ਦੀਆਂ’ 2023 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਂਟ ਦਾ ਪਹਿਲਾ ਦਿਨ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ, ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਵੱਖ ਵੱਖ ਖੇਡ ਸਥਾਨਾਂ ‘ਤੇ 26-09-2023 ਤੋਂ 05-10-2023 ਤੱਕ ਹੋ ਰਹੀ ਹੈ। ਜਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰ ‘ਤੇ ਅੰ-14,17,21, 21 ਤੋ 30, 31 ਤੋਂ 40 ਉਮਰ ਵਰਗ ਵਿੱਚ ਕੁੱਲ 11 ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ ਜਦਕਿ ਅੰ-14,17,21, 21 ਤੋਂ 30, 31 ਤੋ 40, 41 ਤੋਂ 55, 56 ਤੋਂ 65 ਅਤੇ 65 ਸਾਲ ਤੋਂ ਉਪਰ ਉਮਰ ਵਰਗ ਵਿੱਚ ਕੁੱਲ 7 ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਉਮਰ ਵਰਗ ਅੰ 14,17,21, 21 ਤੋ 25, ਸੀਨੀਅਰ ਵਰਗ ਅਤੇ 25 ਵਰਗ ਤੋਂ ਉਪਰ ਵਿੱਚ ਜੂਡੋ, ਉਮਰ ਵਰਗ ਅੰ 14, ਅੰ 17, ਅੰ 20 ਅਤੇ ਸੀਨੀਅਰ ਵਰਗ ਵਿੱਚ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਉਮਰ ਵਰਗ ਅੰ-14,17,21, 21 ਤੋਂ 40 ਵਿੱਚ ਕਿੱਕ ਬਾਕਸਿੰਗ, ਉਮਰ ਵਰਗ ਅੰ 14, 17, 19, 40 ਵਰਗ ਵਿੱਚ ਗੇਮ ਬਾਕਸਿੰਗ, ਉਮਰ ਵਰਗ ਅੰ-14, 17, 20, 23, 23 ਤੋਂ 35 ਅਤੇ 35 ਤੋਂ ਉਪਰ ਵਿੱਚ ਗੇਮ ਕੁਸ਼ਤੀ ਕਰਵਾਈ ਜਾ ਰਹੀ ਹੈ।
ਜਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਡਾ: ਜਸਬੀਰ ਸਿੰਘ ਸੰਧੂ ਵਿਧਾਇਕ ਹਲਕਾ ਪੱਛਮੀ ਵਲੋਂ ਕੀਤਾ ਗਿਆ। ਡਾ: ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰ: ਖਾਲਸਾ ਸਕੂਲ, ਦਵਿੰਦਰ ਸਿੰਘ ਸੰਧੂ, ਜਸਪਾਲ ਸਿੰਘ ਪੁਤਲੀਘਰ, ਅਰਮਜੀਤ ਸਿੰਘ ਵਾਲੀਆ, ਅਮਰਜੀਤ ਸਿੰਘ ਸੰਧੂ, ਸੁਖਚੈਨ ਸਿੰਘ ਔਲਖ ਪ੍ਰਧਾਨ ਫੁੱਟਬਾਲ ਐਸੋਸੀਏਸ਼ਨ, ਰਣਕੀਰਤ ਸਿੰਘ ਸੰਧੂ ਖੇਡ ਇੰਚਾਰਜ਼ ਖਾਲਸਾ ਸਕੂਲ ਅਤੇ ਸਪੋਰਟਸ ਵਿਭਾਗ ਦੇ ਕੋਚ ਆਦਿ ਹਾਜ਼ਰ ਸਨ।
ਖੇਡ ਅਫ਼ਸਰ ਨੇ ਦੱਸਿਆ ਕਿ ਗੇਮ ਹੈਂਡਬਾਲ ਦਾ ਟੂਰਨਾਂਮੈਟ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੜਕਿਆਂ ਦਾ ਮੈਚ ਗੌ:ਸ:ਸ ਛੇਹਰਟਾ ਅਤੇ ਖਾਲਸਾ ਸਕੂਲ ਦੇ ਵਿਚਾਰ ਹੋਇਆ।ਜਿਸ ਵਿੱਚ ਖਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੂਜਾ ਮੈਚ ਗੌ:ਸ:ਸ:ਸ ਇੱਬਨ ਕਲਾ ਅਤੇ ਸ:ਗੌ:ਹਾਈ ਸਕੂਲ ਸੁਲਤਾਨਵਿੰਡ ਵਿਚਕਾਰ ਹੋਇਆ। ਜਿਸ ਵਿੱਚ ਗੌ:ਸ:ਸ:ਸ ਇੱਬਨ ਕਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਗੇਮ ਕੁਸ਼ਤੀ ਦੇ ਅੰ-14 ਲੜਕਿਆਂ ਦੇ ਟੂਰਨਾਮੈਟ ਵਿੱਚ 35 ਕਿਲੋ ਭਾਰ ਵਰਗ ਵਿੱਚ ਮਲਹਾਰ ਨੇ ਪਹਿਲਾ ਸਥਾਨ, ਭਗਵਾਨ ਸਿੰਘ ਨੇ ਦੂਜਾ ਸਥਾਨ, ਸਾਹਿਲ ਅਤੇ ਅਨਮੋਲ ਸਿੰਘ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।38 ਕਿਲੋ ਭਾਰ ਵਰਗ ਵਿੱਚ ਵੰਸ਼ ਨੇ ਪਹਿਲਾ ਸਥਾਨ, ਅਦਿਤੀਆ ਨੇ ਦੂਜਾ, ਵਿਸ਼ਾਲ ਕੁਮਾਰ ਅਤੇ ਲੱਕੀ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।41 ਕਿਲੋ ਭਾਰ ਵਰਗ ਵਿੱਚ ਅਰਸ਼ ਨੇ ਪਹਿਲਾ, ਵਿਸ਼ਾਲ ਨੇ ਦੂਜਾ, ਹਰਮਨਦੀਪ ਅਤੇ ਜੋਧਵੀਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।52 ਕਿਲੋ ਭਾਰ ਵਰਗ ਵਿੱਚ ਲਕਸ਼ਮਣ ਨੇ ਪਹਿਲਾ ਸਥਾਨ ਮਗਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।57 ਕਿਲੋ ਭਾਰ ਵਰਗ ਵਿੱਚ ਦਮਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 75 ਕਿਲੋ ਭਾਰ ਵਰਗ ਵਿੱਚ ਰਮਨਦੀਪ ਸਿੰਘ ਨੇ ਪਹਿਲਾ ਅਤੇ ਦਿਲਜਾਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰ-14 ਲੜਕੀਆਂ ਦੇ 33 ਕਿਲੋ ਭਾਰ ਵਰਗ ਵਿੱਚ ਸੰਜਣਾ, 36 ਕਿਲੋ ਭਾਰ ਵਰਗ ਵਿੱਚ ਰਿਸ਼ੂ ਅਤੇ 39 ਕਿਲੋ ਭਾਰ ਵਰਗ ਵਿੱਚ ਅਕਵਿੰਦਰ ਕੌਰ, 46 ਕਿਲੋ ਭਾਰ ਵਰਗ ਵਿੱਚ ਪ੍ਰਾਚੀ ਸ਼ਰਮਾ, 50 ਕਿਲੋ ਭਾਰ ਵਰਗ ਵਿੱਚ ਦਿਵਿਆਨੀ, 54 ਕਿਲੋ ਭਾਰ ਵਰਗ ਵਿੱਚ ਹਰਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਵਿੱਚ ਅੰ-14 ਲੜਕੀਆਂ ਦੀ 60 ਮੀਟਰ ਦੌੜ ਵਿੱਚ ਰਾਵੀ ਬਾਜਵਾ ਨੇ ਪਹਿਲਾ ਸਥਾਨ, ਗੁਰਮਨਦੀਪ ਕੌਰ ਨੇ ਦੂਜਾ ਅਤੇ ਚਾਹਤ ਸ਼ਰਮਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਲੌਂਗ ਜੰਪ ਵਿੱਚ ਇਸ਼ਮਨਜੋਤ ਕੌਰ ਨੇ ਪਹਿਲਾ, ਮੁਸਕਾਨਪ੍ਰੀਤ ਨੇ ਦੂਜਾ ਸਥਾਨ, ਸਿਮਰਤ ਕੌਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਹਾਈ ਜੰਪ ਵਿੱਚ ਸਿਮਰਤ ਕੌਰ ਨੇ ਪਹਿਲਾ ਸਥਾਨ ਅਤੇ ਅਬਨੂਰ ਕੌਰ ਨੇ ਦੂਜਾ ਸਥਾਨ, ਸਮਰੀਤ ਕੌਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਬਾਸਕਿਟਬਾਲ ਵਿੱਚ ਅੰ-14 ਲੜਕਿਆਂ ਦੇ ਮੈਚ ਵਿੱਚ ਸਪਰਿੰਗ ਡੇਲ ਨੇ ਪਹਿਲਾ ਸਥਾਨ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਨਿਊ ਨੇ ਦੂਜਾ ਸਥਾਨ, ਸੀਨੀਅਰ ਸਟਡਰੀ ਸਕੂਲ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਵਿੱਚ ਅੰ-14 ਲੜਕਿਆਂ ਦੇ ਮੈਚ ਭੋਰਸੀ ਰਾਜਪੂਤਾਂ ਬਨਾਮ ਪਾਇਲਵੁੱਡ ਸਕੂਲ ਵਿਚਕਾਰ ਹੋਇਆ। ਜਿਸ ਵਿੱਚ ਪਾਇਲਵੁਡ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮਿਲੇਨੀਅਮ ਸਕੂਲ ਅਤੇ ਅਟਾਰੀ ਸਕੂਲ ਵਿਚਕਾਰ ਹੋਇਆ।ਜਿਸ ਵਿੱਚ ਅਟਾਰੀ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ : ਅੰ-14 ਲੜਕਿਆਂ ਦੇ ਟੂਰਨਾਮੈਟ ਵਿੱਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਪਬਲਿਕ ਸ:ਸ ਗੁਰੂ ਕਾ ਬਾਗ ਨੇ ਪਹਿਲਾ ਸਥਾਨ, ਜਗਦੇਵ ਕਲਾਂ ਨੇ ਦੂਜਾ ਸਥਾਨ ਅਤੇ ਬਾਬਾ ਗੋਬਿੰਦ ਸਕੂਲ ਸਠਿਆਲਾ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਜਦਕਿ ਲੜਕੀਆਂ ਦੇ ਟੂਰਨਾਮਂੈਟ ਵਿੱਚ ਖਾਲਸਾ ਕਾਲਜ ਗਰਲਜ ਸ:ਸ:ਸ ਨੇ ਪਹਿਲਾ ਸਥਾਨ, ਪਾਰਥ ਸੀਕਰ ਨੇ ਦੂਜਾ ਸਥਾਨ ਅਤੇ ਮਾਲ ਰੋਡ ਸਕੂਲ ਦੀ ਟੀਮ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …