Sunday, December 3, 2023

ਡਾਕਟਰ ਅਜੈ ਪਾਲ ਸਿੰਘ ਨੇ ਇਲੈਕਟ੍ਰੋਨਿਕਸ ਵਿਭਾਗ ਦੇ ਮੁਖੀ ਦਾ ਸੰਭਾਲਿਆ ਅਹੁੱਦਾ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਸੰਤ ਲੌਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਨਿਰਦੇਸ਼ਕ ਡਾਕਟਰ ਮਣੀ ਕਾਂਤ ਪਾਸਵਾਨ ਵਲੋਂ ਡਾਕਟਰ ਅਜੈ ਪਾਲ ਸਿੰਘ ਨੂੰ ਇਲੇਕਟਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਨਿਯੁੱਕਤ ਕੀਤਾ ਗਿਆ ਹੈ।ਜਿਸ ਉਪਰੰਤ ਡਾਕਟਰ ਅਜੈ ਪਾਲ ਸਿੰਘ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ।ਇਸ ਤੋਂ ਪਹਿਲੇ ਵਿਭਾਗੀ ਮੁਖੀ ਡਾਕਟਰ ਸੁਰਿੰਦਰ ਸਿੰਘ ਸੋਢੀ ਤੋਂ ਅਹੁੱਦੇ ਦਾ ਚਾਰਜ਼ ਲੈਂਦਿਆਂ ਉਹਨਾਂ ਵਿਭਾਗ ਅਤੇ ਸੰਸਥਾ ਦੀ ਬਿਹਤਰੀ ਲਈ ਜਮਹੂਰੀ ਤਰੀਕੇ ਨਾਲ ਕਾਰਜ਼ ਕਰਨ ਦੇ ਹਰ ਸੰਭਵ ਯਤਨ ਕਰਨ ਨੂੰ ਆਪਣੀ ਤਰਜ਼ੀਹ ਕਿਹਾ।ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ, ਟੈਕਨੀਕਲ ਸਟਾਫ ਅਤੇ ਦਫਤਰੀ ਅਮਲਾ ਹਾਜ਼ਰ ਸੀ।

Check Also

ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ

ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …