Saturday, July 27, 2024

ਨੀਲਮ ਮਹੇ ਨੇ ਡਿਪਟੀ ਡਾਇਰੈਕਟਰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਸ੍ਰੀਮਤੀ ਨੀਲਮ ਮਹੇ ਨੇ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦਾ ਅਹੁੱਦਾ ਸੰਭਾਲਿਆ।ਇੰਨਾਂ ਨੇ 2004 ਵਿੱਚ ਪੰਜਾਬ ਸਿਵਲ ਸਰਵਿਸ ਪ੍ਰੀਖਿਆ ਪਾਸ ਕਰਕੇ ਰੋਜ਼ਗਾਰ ਦਫਤਰ ਵਿੱਚ ਭਰਤੀ ਹੋਏ ਸੀ।ਇਸ ਤੋਂ ਪਹਿਲਾਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ ਤੈਨਾਤ ਸਨ।ਉਨ੍ਹਾਂ ਦੱਸਿਆ ਕਿ ਇਸ ਦਫਤਰ ਵਿਖੇ ਹਰ ਬੁੱਧਵਾਰ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ ਅਤੇ ਸਵੈ ਰੋਜ਼ਗਾਰ ਸਬੰਧੀ ਕੈਂਪਾ ਦਾ ਬਲਾਕ ਲੈਵਲ ‘ਤੇ ਆਯੋਜਨ ਵੀ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ 27 ਸਤੰਬਰ 2023 ਦਿਨ ਬੁੱਧਵਾਰ ਨੂੰ ਰੋਜ਼ਗਾਰ ਕੈਂਪ ਵਿੱਚ ਇੰਡੋਸੈਂਟ ਬੈਂਕ, ਫੋਨ ਪੇ, ਐਲ.ਆਈ.ਸੀ, ਐਸ.ਬੀ.ਆਈ ਕਰੈਡਿਟ ਕਾਰਡ, ਮੰਜ਼ੂ ਟੈਕਨੋਪੈਕ ਵਰਗੀਆਂ ਨਾਮੀ ਕੰਪਨੀਆਂ ਭਾਗ ਲੈਣਗੀਆਂ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆ ਕੰਪਨੀਆ ਵੱਲੋ ਵੱਖ-ਵੱਖ ਅਸਾਮੀਅਂਾ 14000/- ਤੋਂ 25,000/- ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਰੋਜ਼ਗਾਰ ਕੈਂਪ ਦਾ ਸਮਾਂ 10:00 ਵਜੇ ਤੋਂ ਸ਼ੁਰੂ ਹੋਵੇਗਾ।ਇਸ ਸਮੇ ਉਹਨਾਂ ਨਾਲ ਜਿਲ੍ਹਾ ਰਜ਼ਗਾਰ ਅਫਸਰ ਵਿਕਰਮ ਜੀਤ, ਰੋਜਗਾਰ ਅਫਸਰ ਨਰੇਸ਼ ਕੁਮਾਰ, ਡਿਪਟੀ ਸੀ:ਈ:ਓ ਤੀਰਥਪਾਲ ਸਿੰਘ, ਕੈਰੀਅਰ ਕਾਉਂਸਲਰ ਗੋਰਵ ਕੁਮਾਰ ਅਤੇ ਸੀਨੀਅਰ ਸਹਾਇਕ ਜੁਗਰਾਜ ਸਿੰਘ, ਸੀਨੀਅਰ ਸਹਾਇਕ ਵਿਜੈ ਕੁਮਾਰ, ਸੀਨੀਅਰ ਸਹਾਇਕ ਜਤਿੰਦਰਜੀਤ ਸਿੰਘ ਆਦਿ ਹਾਜਰ ਸਨ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਨੇ ਕਿ ਸਵੈ-ਰੋਜ਼ਗਾਰ ਸਬੰਧੀ ਜਾਣਕਾਰੀ ਲਈ ਕਿਸੇ ਕੰਮ ਵਾਲੇ ਦਿਨ ਇਸ ਦਫਤਰ ਵਿਚ ਮਿਲ ਸਕਦਾ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਪੇਜ਼ https://tinyurl.com/dbeeasr ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸਪੰਰਕ ਕੀਤਾ ਜਾ ਸਕਦਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …