ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਸੈਂਟਰ ਜੰਡਿਆਲਾ ਗੁਰੂ ਦੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ।ਜਿਨ੍ਹਾਂ ਵਿੱਚ ਕਬੱਡੀ, ਫੁੱਟਬਾਲ, ਖੋ-ਖੋ, ਦੌੜਾਂ, ਲੰਬੀ ਛਾਲ, ਕੁਸ਼ਤੀ, ਯੋਗਾ, ਬੈਡਮਿੰਟਨ, ਸ਼ਤਰੰਜ, ਗੋਲਾ ਸੁੱਟਣਾ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਇਨਾਮ ਵੰਡ ਸਮਾਰੋਹ ਦੁਸਹਿਰਾ ਗਰਾਊਂਡ ਜੰਡਿਆਲਾ ਗੁਰੂ ਵਿਖੇ ਕਰਵਾਇਆ ਗਿਆ।ਮੁੱਖ ਮਹਿਮਾਨ ਦੇ ਤੌਰ ‘ਤੇ ਹਰਭਜਨ ਸਿੰਘ ਈ.ਟੀ.ੳ ਕੈਬਨਿਟ ਮੰਤਰੀ ਪੰਜਾਬ, ਮੈਡਮ ਸੁਹਿੰਦਰ ਕੌਰ ਧਰਮ ਪਤਨੀ ਕੈਬਨਿਟ ਮੰਤਰੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।ਜਿਨ੍ਹਾਂ ਦਾ ਸਵਾਗਤ ਰਣਜੀਤਪ੍ਰੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੰਡਿਆਲਾ ਗੁਰੂ, ਗੁਰਜੀਤ ਸਿੰਘ ਸੀ.ਐਚ.ਟੀ ਜੰਡਿਆਲਾ ਗੁਰੂ ਅਤੇ ਸਮੂਹ ਅਧਿਆਪਕਾਂ ਨੇ ਕੀਤਾ।ਹਰਭਜਨ ਸਿੰਘ ਈ.ਟੀ.ੳ ਨੇ ਖੇਡਾਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ।
ਹਰਭਜਨ ਸਿੰਘ ਈ.ਟੀ ੳ ਨੇ ਕਿਹਾ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ।ਪ੍ਰਾਇਮਰੀ ਪੱਧਰ ‘ਤੇ ਹੋ ਰਹੀਆ ਖੇਡਾਂ ਵਿੱਚ ਬੱਚੇ ਵਧੀਆ ਕਾਰਗੁਜ਼ਾਰੀ ਕਰਕੇ ਸਕੂਲ ਪੱਧਰ ਤੋਂ ਸਟੇਟ ਪੱਧਰ ਤੱਕ ਪਹੁੰਚ ਸਕਦੇ ਹਨ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਸਮੂਹ ਅਧਿਆਪਕਾਂ ਵਲੋਂ ਸਨਮਾਨਿਤ ਕੀਤਾ ਗਿਆ।ਸਟੇਜ ਸੈਕਟਰੀ ਦੀ ਭੂ੍ਰਮਕਾ ਗੁਰਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ।
ਇਸ ਮੌਕੇ ਭੁਪਿੰਦਰ ਸਿੰਘ ਬਲਾਕ ਪ੍ਰਧਾਨ, ਸਰਬਜੀਤ ਸਿੰਘ, ਹਰਦੀਪ ਕੌਰ ਹੈਡ ਟੀਚਰ, ਜਗਦੀਪ ਸਿੰਘ ਹੈਡ ਟੀਚਰ, ਸੁਖਵੰਤ ਕੌਰ ਹੈਡ ਟੀਚਰ, ਮਨਜੀਤ ਕੌਰ ਹੈਡ ਟੀਚਰ, ਸਵਿੰਦਰ ਸਿੰਘ, ਸੰਦੀਪ ਸਿੰਘ ਚੰਦੀ ਬਲਾਕ ਪ੍ਰਧਾਨ, ਕਵਲਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਜਤਿੰਦਰ ਸਿੰਘ, ਆਸ਼ਾ ਰਾਣੀ, ਅੰਮ੍ਰਿਤਪਾਲ ਕੌਰ, ਕੰਵਲਜੀਤ ਕੌਰ, ਸੰਦੀਪ ਕੌਰ, ਰਾਜ ਰਾਣੀ, ਅਰਿੰਦਰ ਕੌਰ, ਕੁਲਵਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।
Check Also
ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ
ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …