Friday, June 21, 2024

ਸੈਂਟਰ ਪੱਧਰੀ ਖੇਡਾਂ ਵਿੱਚ ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਬੱਲੇ ਬੱਲੇ

ਸੰਗਰੂਰ, 27 ਸਤੰਬਰ (ਜਗਸੀਰ ਸਿੰਘ) – ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰ ‘ਤੇ ਹੋਈਆਂ ਪ੍ਰਾਇਮਰੀ ਖੇਡਾਂ ਵਿੱਚ ਭਾਗ ਲਿਆ।ਇਹ ਖੇਡਾਂ ਢੱਡਰੀਆਂ ਸਕੂਲ ਅਤੇ ਰੱਤੋਕੇ ਸਕੂਲ ਵਿੱਚ ਕਰਵਾਈਆਂ ਗਈਆਂ।ਜਿਸ ਵਿੱਚ ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਖੇਡਾਂ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ।ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ।
ਇਸੇ ਤਰ੍ਹਾਂ ਹੀ ਗੋਲਾ ਸੁੱਟਣ ਵਿੱਚ ਲੜਕਿਆਂ ਵਿਚੋਂ ਦੂਸਰੀ ਪੁਜੀਸ਼ਨ, 200 ਮੀਟਰ ਦੌੜ ਲੜਕਿਆਂ ਵਿੱਚੋਂ ਪਹਿਲੀ ਅਤੇ ਦੂਸਰੀ ਪੁਜੀਸ਼ਨ , 400 ਮੀਟਰ ਦੌੜ ਲੜਕਿਆਂ ਵਿੱਚੋਂ ਪਹਿਲੀ ਪੁਜੀਸ਼ਨ, 600 ਮੀਟਰ ਦੌੜ ਲੜਕਿਆਂ ਵਿਚੋਂ ਪਹਿਲੀ ਅਤੇ ਤੀਸਰੀ ਪੁਜੀਸ਼ਨ, ਲੰਬੀ ਛਾਲ ਲੜਕਿਆਂ ਵਿਚੋਂ ਪਹਿਲੀ ਪੁਜੀਸ਼ਨ ਹਾਸਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।ਕੁਸ਼ਤੀਆਂ ਦੇ ਹੋਏ ਮੁਕਾਬਲਿਆਂ ਵਿੱਚ ਵੀ 28 ਕਿੱਲੋ ਭਾਰ ਵਰਗ ਲੜਕਿਆਂ ਵਿੱਚੋਂ ਅਤੇ 32 ਕਿੱਲੋ ਭਾਰ ਵਰਗ ਲੜਕਿਆਂ ਵਿੱਚੋਂ ਵੀ ਪਹਿਲੀ ਪੁਜੀਸ਼ਨ ਹਾਸਲ ਕੀਤੀ।ਖਿਡਾਰੀਆਂ ਦੇ ਸਕੂਲ ਵਿੱਚ ਪਹੁੰਚਣ ‘ਤੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਅੱਗੇ ਹੋਣ ਵਾਲੇ ਮੁਕਾਬਲਿਆਂ ਵਿੱਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਦੇ ਕੋਚ ਹਰਦੀਪ ਸਿੰਘ ਦਾ ਧੰਨਵਾਦ ਕੀਤਾ।
ਇਸ ਸਮੇਂ ਦੌਰਾਨ ਵਾਈਸ ਮੈਡਮ ਗੁਰਮੀਤ ਕੌਰ, ਘੁਮੰਡਾ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …