ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਕੰਪੇਨ ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਜੇਲ੍ਹ ਵਿੱਚ ਬੰਦ ਇਸਤਰੀ ਬੰਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਟ੍ਰੇਨਿੰਗ ਦੇਣ ਵਾਸਤੇ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ।ਸ਼੍ਰੀ ਰਸ਼ਪਾਸ ਸਿੰਘ ਚੀਫ ਜੁਡੀਸ਼ਿਅਲ ਮੇਜਿਸਟ੍ਰੇਟ ਅੰਮ੍ਰਿਤਸਰ, ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀਆਂ ਹਦਾਇਤਾਂ ਅਨੁਸਾਰ ਅੱਜ 27 ਸਤੰਬਰ 2023 ਨੂੰ ਕੰਪੇਨ (ਵੋਕੇਸ਼ਨਲ ਲਿਟਰੇਸੀ ਫਾਰ ਜੇਲ੍ਹ ਇਨਮੇਟਸ) ਵਿੱਚ ਬੰਦ ਇਸਤਰੀ ਬੰਦੀਆਂ ਨੂੰ ਸਿਲਾਈ/ਟੇਲਰਿੰਗ ਦੇ ਫੈਬਰੀਕੇਸ਼ਨ ਆਫ ਗਾਰਮੈਂਟਸ ਦੇ ਸਬੰਧ ‘ਚ ਜੇਲ੍ਹ ਵਿੱਚ ਬੰਦ ਇਸਤਰੀ ਬੰਦੀਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ।ਜਿਸ ਵਿੱਚ ਉਹਨਾਂ ਨੂੰ ਕੱਪੜਾ ਕੱਟਣਾ, ਸੂਟ ਸਿਉਣਾ, ਬੱਚਿਆਂ ਦੇ ਕੱਪੜੇ ਬਨਾਉਣ ਲਈ ਉਹਨਾਂ ਦੀ ਕਟਾਈ ਆਦਿ ਸਿਖਾਈ ਗਈ, ਤਾਂ ਜੋ ਜੇਲ੍ਹ ਵਿੱਚ ਬੰਦ ਬੰਦੀ (ਇਸਤਰੀਆਂ) ਰਿਹਾਈ ਤੋਂ ਬਾਅਦ ਕਿਸੇ ਕਿੱਤੇ ਵਿੱਚ ਰੁੱਝ ਸਕਣ ਤਾਂ ਜੋ ਉਹ ਸਵੈ-ਨਿਰਭਰ ਹੋ ਕੇ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਕਾ ਕਮਾ ਸਕਣ, ਅਤੇ ਭਵਿੱਖ ਵਿੱਚ ਉਹ ਕਿਸੇ ਅਪਰਾਧ ਵਿੱਚ ਨਾ ਜਾ ਸਕਣ।ਇਸ ਟ੍ਰੇਨਿੰਗ ਪ੍ਰੋਗਰਾਮ ਦੇ ਦੌਰਾਨ ਜੇਲ੍ਹ ਦੇ ਅਧਿਕਾਰੀ ਵੀ ਮੌਜ਼ੂਦ ਸਨ।
ਸ਼੍ਰੀਮਤੀ ਸ਼ਲਿੰਦਰ ਕੌਰ ਟ੍ਰੇਨਰ (ਐਨ.ਜੀ.ਓ ਆਲ ਇੰਡੀਆ ਵੁਮੈਨ ਕਾਨਫੰਰਸ ਅੰਮ੍ਰਿਤਸਰ) ਨੇ ਲੇਡੀਜ਼ ਬੈਰਿਕ ਵਿੱਚ 40 ਔਰਤਾਂ ਨੂੰ ਸਿਲਾਈ ਅਤੇ ਕਟਾਈ/ਟੇਲਰਿੰਗ ਸਿਖਾਈ ਗਈ।ਇਸ ਤੋਂ ਇਲਾਵਾ ਜਸਵਿੰਦਰ ਸਿੰਘ, ਐਗਰੀਕਲਚਰ ਇੰਨਫਰਮੇਸ਼ਨ ਅਫਸਰ, ਫਾਰਮਰ ਟਰੇਨਿੰਗ ਸੈਂਟਰ, ਖਾਲਸਾ ਕਾਲਜ ਅੰਮ੍ਰਿਤਸਰ ਅਤੇ ਅਜੈ ਕੁਮਾਰ ਅਸਿਸਟੈਂਟ ਪ੍ਰੋਫੈਸਰ, ਕਿਸਾਨ ਵਿਗਿਆਨ ਕੇਂਦਰ ਅੰਮ੍ਰਿਤਸਰ ਵਲੋਂ ਜੇਲ੍ਹ ਵਿੱਚ ਜੈਂਟਸ ਬੈਰਿਕ ਵਿੱਚ ਵੀ ਐਗਰੀਕਲਚਰ ਬਾਰੇ ਟ੍ਰੇਨਿੰਗ ਦਿੱਤੀ ਗਈ।
Check Also
ਅਕਾਲ ਅਕੈਡਮੀ ਕਮਾਲਪੁਰ ਨੇ ਜਿਲ੍ਹਾ-ਪੱਧਰੀ ਗੱਤਕਾ ਮੁਕਾਬਲਿਆਂ `ਚ ਮਾਰੀਆਂ ਮੱਲਾਂ
ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਸੰਸਥਾ ਅਕਾਲ ਅਕੈਡਮੀ …