Saturday, July 27, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ `ਤੇ ਵੈਦਿਕ ਹਵਨ ਯੱਗ

ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਵੇਦ ਪ੍ਰਚਾਰ ਸਪਤਾਹ ਦੇ ਸਮਾਪਨ ਸਮਾਰੋਹ `ਤੇ ਵੈਦਿਕ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜਜਮਾਨ ਦੇ ਰੂਪ ਵਿੱਚ ਹਾਜ਼ਰ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਭ ਤੋਂ ਪਹਿਲਾਂ ਹਵਨ ਦੇ ਨਿਰਵਿਘਨ ਸਮਾਪਨ `ਤੇ ਈਸ਼ਵਰ ਦਾ ਧੰਨਵਾਦ ਕੀਤਾ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਆਰਿਆ ਸਮਾਜ ਦੇ ਦੱਸ ਨਿਯਮਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ।ਉਹਨਾਂ ਨੇ ਦੱਸਿਆ ਕਿ ਆਰਿਆ ਸਮਾਜ ਦਾ ਮੁੱਖ ਮੰਤਵ ਸਮਾਜ ਨੁੰ ਸ਼ੇ੍ਰਸ਼ਠ ਬਣਾਉਣਾ ਹੈ।ਉਹਨਾਂ ਕਿਹਾ ਕਿ ਵੇਦ ਪ੍ਰਚਾਰ ਸਪਤਾਹ ਦੇ ਅੰਤਰਗਤ ਕਾਲਜ ਵਿੱਚ ਪੋਸਟਰ ਮੇਕਿੰਗ, ਕਵਿਤਾ ਪਾਠ, ਵੇਦ ਮੰਤਰ ਉਚਾਰਣ ਅਤੇ ਭਜਨ ਗਾਇਨ, ਹਵਨ ਸਿਖਲਾਈ ਕਾਰਜਸ਼ਾਲਾ, ਆਰਿਆ ਸਮਾਜ ਦੇ 10 ਨਿਯਮਾਂ ‘ਤੇ ਅਧਾਰਿਤ ਲਿਖਤ ਪ੍ਰਤੀਯੋਗਿਤਾ ਵਰਗੀਆਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਸੁਦਰਸ਼ਨ ਕਪੂਰ ਨੇ ਵੇਦ ਪ੍ਰਚਾਰ ਸਪਤਾਹ ਦੇ ਸਫ਼ਲ ਆਯੋਜਨ `ਤੇ ਕਾਲਜ ਦੇ ਪਿ੍ਰੰਸੀਪਲ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਵੇਦ ਸਾਡੇ ਸਭ ਤੋਂ ਪੁਰਾਣੇ ਗ੍ਰੰਥ ਹਨ।ਉਹਨਾਂ ਨੇ ਹਵਨ ਵਿੱਚ ਹਾਜ਼ਰ ਸਾਰਿਆਂ ਲੋਕਾਂ ਦਾ ਧੰਨਵਾਦ ਕੀਤਾ।ਵੇਦ ਪ੍ਰਚਾਰ ਸਪਤਾਹ ਵਿੱਚ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੀਆਂ ਜੇਤੂ ਵਿਦਿਆਰਥਣਾਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸੰਗੀਤ ਵਿਭਾਗ ਦੀ ਵਿਦਿਆਰਥਣ ਪ੍ਰਤਿਭਾਨੂਰ ਕੌਰ ਨੇ ਵੇਦਾਂ ਦੇ ਮਹੱਤਵ `ਤੇ ਭਜਨ ਪੇਸ਼ ਕੀਤਾ।
ਇਸ ਮੌਕੇ `ਤੇ ਆਰਿਆ ਸਮਾਜ ਤੋਂ ਰਾਕੇਸ਼ ਮਹਿਰਾ, ਸੰਦੀਪ ਆਹੂਜਾ, ਕਰਨਲ ਵੇਦ ਮਿੱਤਰ, ਅਨਿਲ ਵਿਨਾਇਕ, ਅੰਕੁਰ ਸੇਨ, ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਡਾ. ਪੱਲਵੀ ਸੇਠੀ ਸਹਿਤ ਆਰਿਆ ਯੁਵਤੀ ਸਭਾ ਦੇ ਸਾਰੇ ਮੈਂਬਰ, ਅਹੁੱਦੇਦਾਰ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਰਹੀਆਂ।ਪ੍ਰਸ਼ਾਦ ਵੰਡਣ ਦੇ ਨਾਲ ਹਵਨ ਯੱਗ ਦਾ ਸਮਾਪਨ ਹੋਇਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …