Monday, October 7, 2024

ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਐਨੀਮੇਸ਼ਨ/ਗਰਾਫਿਕਸ ਅਤੇ ਵੀ.ਐਫ.ਐਕਸ ਫਿਲਮ ਮੇਕਿੰਗ ਬਾਰੇ ਸੈਮੀਨਾਰ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ “ਐਨੀਮੇਸ਼ਨ/ਗ੍ਰਾਫਿਕਸ ਅਤੇ ਵੀਐਫਐਕਸ ਫਿਲਮ ਮੇਕਿੰਗ ਦੇ ਖੇਤਰ ਵਿੱਚ ਕਰੀਅਰ ਦੇ ਮੌਕੇ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦਾ ਉਦੇਸ਼ ਫਿਲਮ ਮੇਕਿੰਗ ਅਤੇ ਐਨੀਮੇਸ਼ਨ ਦੇ ਖੇਤਰ ਨਾਲ ਸਬੰਧਤ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਕਰੀਅਰ ਦੇ ਮੌਕੇ ਬਾਰੇ ਮੌਜੂਦਾ ਅਤੇ ਭਵਿੱਖਮੁਖੀ ਸੰਭਾਵਨਾਵਾਂ ਬਾਰੇ ਦਸਣਾ ਸੀ।ਇਸ ਸੈਮੀਨਾਰ ਦਾ ਸੰਚਾਲਨ ਦੋ ਉਘੇ ਮਾਹਿਰਾਂ ਹਰਪ੍ਰੀਤ ਸਿੰਘ, ਖੇਤਰੀ ਅਕਾਦਮਿਕ ਮੁਖੀ (ਨੋਇਡਾ) ਅਤੇ ਰਾਜੇਸ਼ ਥੱਥੂ ਅਰੀਨਾ ਐਨੀਮੇਸ਼ਨ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਵੱਲੋਂ ਕੀਤਾ ਗਿਆ।
ਸੈਮੀਨਾਰ ਦਾ ਉਦਘਾਟਨ ਲਾਈਫਲੌਂਗ ਲਰਨਿੰਗ ਵਿਭਾਗ ਦੇ ਡਾਇਰੈਕਟਰ ਪ੍ਰੋ. ਅਨੁਪਮ ਕੌਰ ਨੇ ਕੀਤਾ। ਧੰਨਵਾਦੀ ਮਤਾ ਸ੍ਰੀਮਤੀ ਤੇਜਪਾਲ ਕੌਰ ਨੇ ਦਿੱਤਾ ਅਤੇ ਕੋਆਰਡੀਨੇਟਰ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਸ਼੍ਰੀਮਤੀ ਆਂਚਲ, ਸ਼੍ਰੀਮਤੀ ਜਸਕਰਨ, ਸ਼੍ਰੀਮਤੀ ਸਨਪ੍ਰੀਤ ਨੇ ਸੈਮੀਨਾਰ ਦਾ ਸੰਚਾਲਨ ਕੀਤਾ।

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …