Saturday, July 27, 2024

ਯੂਨੀਵਰਸਿਟੀ ਨੇ 78ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਵਿਗਿਆਨ ਸੰਮੇਲਨ ਦੌਰਾਨ ਦੂਜੀ ਵਾਰ ਭਾਗ ਲੈ ਕੇ ਦੇਸ਼ ਦਾ ਮਾਣ ਵਧਾਇਆ

ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਨੇ ਦੂਜੀ ਵਾਰ 78ਵੇਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (ਯੂ.ਐਨ.ਜੀ.ਏ.78) ਵਿਚ ਚੱਲ ਰਹੇ ਵਿਗਿਆਨ ਸੰਮੇਲਨ ਦੌਰਾਨ ਚਾਰ ਆਨਲਾਈਨ ਸੈਸ਼ਨਾਂ ਵਿਚ ਭਾਗ ਲਿਆ।ਇਹ ਸ਼ਮੂਲੀਅਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਅਤੇ ਪਿਛਲੇ ਵਰ੍ਹੇ ਵੀ ਯੂਨੀਵਰਸਿਟੀ ਨੇ 78ਵੀਂ ਅਸੈਂਬਲੀ ਦੌਰਾਨ ਵੀ ਚਾਰ ਸੈਸ਼ਨਾਂ ਵਿੱਚ ਭਾਗ ਲਿਆ ਸੀ।
ਅਸੈਬੰਲੀ ਦੇ ਇਸ ਸੰਮੇਲਨ ਦੌਰਾਨ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਉਦਘਾਟਨੀ ਭਾਸ਼ਣ ਦਿੰਦਿਆਂ ਤਕਨਾਲੋਜੀ ਦੀ ਉਨਤੀ, ਰੋਜ਼ਗਾਰ ਸੰਭਾਵਨਾਵਾਂ ਅਤੇ ਭਵਿੱਖ ਦੇ ਹੁਨਰ: ਦੇਰ ਨਾਲ ਆਉਣ ਵਾਲੇ ਦੇਸ਼ਾਂ ਲਈ ਸੰਭਾਵਨਾਵਾਂ ਵਿਸ਼ੇ `ਤੇ ਵਿਸ਼ੇਸ਼ ਨੁਕਤੇ ਪੇਸ਼ ਕੀਤੇ।ਪ੍ਰੋ. ਬਹਿਲ ਨੇ ਪੁਰਾਣੇ ਸਮਿਆਂ ਤੋਂ ਮਨੁੱਖੀ ਸਭਿਅਤਾਵਾਂ ਦੇ ਰਾਹ ਵਿਚ ਆਈਆਂ ਚੁਣੌਤੀਆਂ ਨੂੰ ਉਜਾਗਰ ਕਰਦਿਆਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਤਕਨੀਕੀ ਉਨਤੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਦੀ ਹੈ ਪਰ ਇਸ ਦੇ ਲਈ ਨੌਜੁਆਨ ਪੀੜ੍ਹੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਲੋੜ ਹੈ।
ਦੂਜਾ ਸੈਸ਼ਨ ਦੌਰਾਨ ਟ੍ਰਾਂਸਫਾਰਮਿੰਗ ਇਨੋਵੇਸ਼ਨ ਸਿਸਟਮਜ਼ ਐਂਡ ਰੀਸਟ੍ਰਕਚਰਿੰਗ ਵੈਲਿਊ ਚੇਨਜ਼ ਇਨ ਏਸ਼ੀਆ: ਦਿ ਵੇਅ ਫਾਰਵਰਡ; ਤੀਜੇ ਸੈਸ਼ਨ ਦੌਰਾਨ ‘ਇਨੋਵੇਸ਼ਨ ਸਿਸਟਮਜ਼ ਐਂਡ ਗਲੋਬਲ ਵੈਲਿਊ ਚੇਨਜ਼: ਬੈਲੇਂਸਿੰਗ ਦ ਟੂ ਫਾਰ ਗਰੋਥ, ਹਿਊਮਨ ਵੈਲਫੇਅਰ ਐਂਡ ਐਨਵਾਇਰਮੈਂਟਲ ਸਸਟੇਨੇਬਿਲਟੀ’ ਅਤੇ ਚੌਥਾ ਸੈਸ਼ਨ ਦੌਰਾਨ ‘ਸਸਟੇਨੇਬਿਲਟੀ ਲਈ ਇਨੋਵੇਸ਼ਨ ਪਾਲਿਸੀ’ ਵਿਚਾਰ ਦਾ ਕੇਂਦਰ ਰਹੀ।
ਭਾਰਤ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਤੋਂ ਸਹਾਇਕ ਪ੍ਰੋਫੈਸਰ ਡਾ. ਸਵਾਤੀ ਮਹਿਤਾ ਨੇ ਟਸ਼ਵੇਨ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਾਊਥ ਅਫ਼ਰੀਕਾ ਅਤੇ ਕਾਮਨਵੈਲਥ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਆਰਗੇਨਾਈਜੇਸ਼ਨ (ਸੀ.ਐਸ.ਆਈ.ਆਰ.ਓ) ਆਸਟ੍ਰੇਲੀਆ ਤੋਂ ਆਪਣੇ ਵਿਦੇਸ਼ੀ ਸਾਥੀਆਂ ਨਾਲ ਚਾਰ ਸੈਸ਼ਨ ਸੰਚਾਲਿਤ ਕੀਤੇ।ਦੁਨੀਆਂ ਭਰ ਦੇ 20 ਉਘੇ ਬੁਲਾਰਿਆਂ ਨੇ ਸੈਸ਼ਨਾਂ ਦੇ ਬੁਨਿਆਦੀ ਵਿਸ਼ਿਆਂ ਜਿਵੇਂ ਕਿ ਭਵਿੱਖ ਦੀ ਆਰਥਿਕ ਸਥਿਰਤਾ, ਭਵਿੱਖ ਦੇ ਸੰਭਾਵਿਤ ਰੁਜ਼ਗਾਰ ਦ੍ਰਿਸ਼ਟੀਕੋਣਾਂ ਦੀ ਪ੍ਰਕਿਰਤੀ ਅਤੇ ਹੁਨਰ ਦੀਆਂ ਲੋੜਾਂ ਤੇ ਚੁਣੌਤੀਆਂ ਅਤੇ ਅਰਥਚਾਰਿਆਂ ਬਾਰੇ ਆਪਣੀਆਂ ਅਕਾਦਮਿਕ ਪੇਸ਼ਕਾਰੀਆਂ ਪੇਸ਼ ਕੀਤੀਆਂ।
ਪ੍ਰੋ. ਰਾਫੀ ਕਪਲਿੰਸਕੀ (ਆਨਰੇਰੀ ਪ੍ਰੋਫੈਸਰ, ਸਾਇੰਸ ਪਾਲਿਸੀ ਰਿਸਰਚ ਯੂਨਿਟ, ਸਸੇਕਸ ਯੂਨੀਵਰਸਿਟੀ, ਯੂ.ਕੇ), ਪ੍ਰੋ. ਕਿਉਨ ਲੀ (ਅਰਥ ਸ਼ਾਸਤਰ ਦੇ ਵਿਸ਼ੇਸ਼ ਪ੍ਰੋਫੈਸਰ, ਸਿਓਲ ਨੈਸ਼ਨਲ ਯੂਨੀਵਰਸਿਟੀ, ਦੱਖਣੀ ਕੋਰੀਆ), ਪ੍ਰੋ. ਨਿਰਵਿਕਾਰ ਸਿੰਘ (ਅਰਥ ਸ਼ਾਸਤਰ ਦੇ ਵਿਸ਼ੇਸ਼ ਪ੍ਰੋਫੈਸਰ, ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼, ਯੂ.ਐਸ.ਏ), ਪ੍ਰੋ. ਰੌਬਰਟਾ ਰਾਬੇਲੋਟੀ (ਯੂਨੀਵਰਸਿਟੀ ਡੀ ਪਾਵੀਆ ਇਟਲੀ), ਪ੍ਰੋ ਰਾਸਮੁਸ ਲੇਮਾ (ਯੂ.ਐਨ.ਯੂ-ਮੈਰਿਟ ਨੀਦਰਲੈਂਡ), ਪ੍ਰੋ. ਅੰਗਾਥੇਵਰ ਬਾਸਕਰਨ (ਮਲਾਇਆ ਯੂਨੀਵਰਸਿਟੀ), ਪ੍ਰੋ. ਲਿਓਨਾਰਡੋ ਏ ਲੈਂਜ਼ੋਨਾ ਜੂਨੀਅਰ (ਫਿਲੀਪੀਨਜ਼ ਯੂਨੀਵਰਸਿਟੀ), ਪ੍ਰੋ. ਨਾਗੇਸ਼ ਕੁਮਾਰ (ਡਾਇਰੈਕਟਰ, ਆਈਐਸਆਈਡੀ ਨਵੀਂ ਦਿੱਲੀ), ਪ੍ਰੋ. ਕੇ.ਨਰਾਇਣਨ (ਆਈਆਈਟੀ ਬੰਬੇ) ਨੇ ਇਨ੍ਹਾਂ ਚਾਰ ਸੈਸ਼ਨਾਂ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ।
ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ਼ ਇਕਨਾਮਿਕਸ ਦੇ ਮੁਖੀ ਪ੍ਰੋ. ਜਸਪਾਲ ਸਿੰਘ ਨੇ ਇਸ ਅੰਤਰਰਾਸ਼ਟਰੀ ਮੰਚ `ਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਡਾ. ਸਵਾਤੀ ਮਹਿਤਾ ਨੂੰ ਯੂ.ਐਨ.ਜੀ.ਏ.78 ਵਿਖੇ ਇਸ ਸਾਲ ਦੇ ਵਿਗਿਆਨ ਸੰਮੇਲਨ ਲਈ 19 ਵਿਅਕਤੀਆਂ ਅਤੇ ਸੰਸਥਾਵਾਂ ਦੀ ਕੋਰ ਕਮੇਟੀ ਵਿਚ ਮੈਂਬਰ ਬਣਨ ਲਈ ਵਧਾਈ ਦਿੱਤੀ। ਵਿਗਿਆਨ ਸੰਮੇਲਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਡੈਕਲੇਨ ਕਿਰਾਨੇ ਨੇ ਇਸ 4 ਸੈਸ਼ਨਾਂ ਦੇ ਸਫਲ ਆਯੋਜਨ `ਤੇ ਸਭ ਨੂੰ ਵਧਾਈ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …